ਕੁਰੂਕਸ਼ੇਤਰ 'ਚ ਪਿਓ-ਪੁੱਤ ਨਾਲ 32 ਲੱਖ ਦੀ ਠੱਗੀ: ਕੈਨੇਡਾ ਦਾ PR ਵੀਜ਼ਾ ਲਵਾਉਣ ਦੇ ਨਾਂ 'ਤੇ ਲੁੱਟਿਆ, ਜਾਣੋ ਪੂਰਾ ਮਾਮਲਾ

By:  Lajwinder Kaur March 4th 2026 01:44 PM -- Updated: March 4th 2026 01:53 PM

ਕੁਰੂਕਸ਼ੇਤਰ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ  ਕੈਨੇਡਾ ਦਾ PR (ਪਰਮਾਨੈਂਟ ਰੈਜ਼ੀਡੈਂਸੀ) ਵੀਜ਼ਾ ਦਿਵਾਉਣ ਦੇ ਨਾਂ 'ਤੇ ਇੱਕ ਏਜੰਟ ਨੇ ਪਿਓ-ਪੁੱਤ ਨਾਲ 32 ਲੱਖ ਰੁਪਏ ਦੀ ਵੱਡੀ ਠੱਗੀ ਮਾਰੀ ਹੈ। ਮੁਲਜ਼ਮ ਨੇ ਵੀਜ਼ਾ ਲਵਾਉਣ ਲਈ ਕੁੱਲ 33 ਲੱਖ ਰੁਪਏ ਦੀ ਮੰਗ ਕੀਤੀ ਸੀ। ਪੈਸੇ ਲੈਣ ਦੇ ਬਾਵਜੂਦ ਮੁਲਜ਼ਮ ਨੇ ਨਾ ਤਾਂ ਵੀਜ਼ਾ ਲਵਾਇਆ ਅਤੇ ਨਾ ਹੀ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਵਾਪਸ ਕੀਤੇ। ਜਦੋਂ ਪਿਓ-ਪੁੱਤ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਏਜੰਟ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਜਾਣੋ ਪੂਰਾ ਮਾਮਾਲ ਹੈ ਕੀ

ਪਿਹੋਵਾ ਰੋਡ ਨਿਵਾਸੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਰੁਪਿੰਦਰ ਕੌਸ਼ਿਕ ਕੈਨੇਡਾ ਜਾਣ ਦਾ ਇੱਛੁਕ ਸੀ। ਇਸੇ ਦੌਰਾਨ ਸਾਲ 2022 ਵਿੱਚ ਬ੍ਰਹਮਸਰੋਵਰ ਦੇ ਨੇੜੇ ਸੈਰ ਕਰਦੇ ਸਮੇਂ ਉਸ ਦੀ ਮੁਲਾਕਾਤ ਪਵਨ ਕੁਮਾਰ ਨਾਲ ਹੋਈ। ਪਵਨ ਨੇ ਦੱਸਿਆ ਕਿ ਉਸ ਦੀ 'ਦੇਵ ਡਿਜੀਟਲ ਵਰਲਡ' ਨਾਂ ਦੀ ਕੰਪਨੀ ਹੈ ਅਤੇ ਉਸ ਨੇ ਰੁਪਿੰਦਰ ਨੂੰ ਕੈਨੇਡਾ ਦੇ PR ਵੀਜ਼ੇ 'ਤੇ ਭੇਜਣ ਦਾ ਭਰੋਸਾ ਦਿੱਤਾ ਸੀ।

33 ਲੱਖ ਰੁਪਏ ਦੀ ਮੰਗ ਅਤੇ ਪਟਿਆਲਾ ਕੰਪਨੀ ਨਾਲ ਮੁਲਾਕਾਤ

ਮੁਲਜ਼ਮ ਨੇ ਕੈਨੇਡਾ ਭੇਜਣ ਦੇ ਨਾਂ 'ਤੇ ਕੁੱਲ 33 ਲੱਖ ਰੁਪਏ ਦੇ ਖਰਚੇ ਦੀ ਮੰਗ ਕੀਤੀ ਸੀ। ਇਸ ਦੇ ਲਈ ਮੁਲਜ਼ਮ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਟੋਕਨ ਮਨੀ, ਯਾਨੀਕਿ ਬਿਆਨੇ ਦੇ ਤੌਰ 'ਤੇ ਐਡਵਾਂਸ ਲੈ ਗਿਆ। ਕੁਝ ਦਿਨਾਂ ਬਾਅਦ, ਮੁਲਜ਼ਮ ਉਨ੍ਹਾਂ ਨੂੰ ਪਟਿਆਲਾ ਸਥਿਤ 'ਬੀ.ਜੀ. ਇਮੀਗ੍ਰੇਸ਼ਨ' (BG Immigration) ਕੰਪਨੀ ਵਿੱਚ ਲੈ ਗਿਆ। ਉੱਥੇ ਉਸ ਨੇ ਉਨ੍ਹਾਂ ਦੀ ਮੁਲਾਕਾਤ ਜਤਿਨ ਪ੍ਰਕਾਸ਼, ਉਸ ਦੀ ਪਤਨੀ ਨਿਤਿਕਾ ਸੈਣੀ ਅਤੇ ਪਾਰਟਨਰ ਭੂਮਿਤ ਲੁੰਬਾ ਨਾਲ ਕਰਵਾਈ।

ਇੰਝ ਲੁੱਟਦੇ ਰਹੇ ਪੈਸੇ

ਮੁਲਜ਼ਮਾਂ ਨੇ ਪਵਨ ਕੁਮਾਰ ਦੀਆਂ ਗੱਲਾਂ ਵੀ ਦੁਹਰਾਈਆਂ। ਉਨ੍ਹਾਂ 'ਤੇ ਭਰੋਸਾ ਕਰਦੇ ਹੋਏ ਪੀੜਤ ਨੇ 16.90 ਲੱਖ ਰੁਪਏ ਬੈਂਕ ਰਾਹੀਂ ਟ੍ਰਾਂਸਫਰ ਕਰ ਦਿੱਤੇ ਅਤੇ 15 ਲੱਖ ਰੁਪਏ ਨਕਦ (Cash) ਮੁਲਜ਼ਮਾਂ ਨੂੰ ਸੌਂਪ ਦਿੱਤੇ। ਹਾਲਾਂਕਿ, ਮੁਲਜ਼ਮਾਂ ਨੇ ਲਿਖਤੀ ਐਗਰੀਮੈਂਟ ਵਿੱਚ ਸਿਰਫ਼ 16.90 ਲੱਖ ਰੁਪਏ ਦਾ ਹੀ ਜ਼ਿਕਰ ਕੀਤਾ ਅਤੇ ਨਕਦ ਦਿੱਤੀ ਗਈ ਰਕਮ ਬਾਰੇ ਕੁਝ ਨਹੀਂ ਲਿਖਿਆ। ਇਸ ਤੋਂ ਬਾਅਦ, ਮੁਲਜ਼ਮਾਂ ਨੇ ਉਸ ਦੇ ਪੁੱਤਰ ਨੂੰ ਮੈਡੀਕਲ ਅਤੇ ਬਾਇਓਮੈਟ੍ਰਿਕਸ ਦੇ ਬਹਾਨੇ ਬੁਲਾਇਆ।

ਝੂਠੇ ਵਾਅਦੇ ਅਤੇ ਫਰਜ਼ੀ ਪ੍ਰਕਿਰਿਆ

27 ਅਪ੍ਰੈਲ 2023 ਨੂੰ ਮੁਲਜ਼ਮ ਨੇ ਮੈਸੇਜ ਕੀਤਾ ਕਿ 29 ਅਪ੍ਰੈਲ ਨੂੰ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਮੈਡੀਕਲ ਹੋਵੇਗਾ। ਫਿਰ 6 ਸਤੰਬਰ 2023 ਨੂੰ ਮੈਸੇਜ ਆਇਆ ਕਿ 8 ਸਤੰਬਰ ਨੂੰ ਚੰਡੀਗੜ੍ਹ VFS ਵਿੱਚ ਬਾਇਓਮੈਟ੍ਰਿਕਸ ਹੋਵੇਗਾ। ਇਹ ਦੋਵੇਂ ਪ੍ਰਕਿਰਿਆਵਾਂ ਪੂਰੀਆਂ ਹੋਣ ਦੇ ਕਾਫੀ ਸਮੇਂ ਬਾਅਦ ਵੀ ਜਦੋਂ ਉਸ ਦੇ ਪੁੱਤਰ ਦਾ ਵੀਜ਼ਾ ਨਹੀਂ ਆਇਆ, ਤਾਂ ਉਨ੍ਹਾਂ ਨੇ IRCC (ਕੈਨੇਡਾ ਇਮੀਗ੍ਰੇਸ਼ਨ) ਤੋਂ ਪੁੱਛਗਿੱਛ ਕੀਤੀ। ਉੱਥੋਂ ਪਤਾ ਲੱਗਿਆ ਕਿ ਉਸ ਦੀ ਫਾਈਲ 'ਤੇ ਫੈਸਲਾ (Decision) ਪਹਿਲਾਂ ਹੀ ਹੋ ਚੁੱਕਾ ਹੈ।

ਫਰਜ਼ੀ ਸਕ੍ਰੀਨਸ਼ਾਟ ਭੇਜ ਕੇ ਕੀਤਾ ਗੁੰਮਰਾਹ

ਜਦੋਂ ਪੀੜਤ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ, ਤਾਂ ਉਹ ਟਾਲਮਟੋਲ ਕਰਨ ਲੱਗੇ। ਮੁਲਜ਼ਮ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਪੋਰਟਲ ਦੇ ਫਰਜ਼ੀ ਸਕ੍ਰੀਨਸ਼ਾਟ ਭੇਜਦੇ ਰਹੇ। ਮੁਲਜ਼ਮਾਂ ਨੇ ਪੀੜਤ ਦੇ ਅਸਲ ਪਾਸਪੋਰਟ, ਵਿੱਦਿਅਕ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਲਏ ਸਨ, ਪਰ ਉਨ੍ਹਾਂ ਨੂੰ ਵਾਪਸ ਨਹੀਂ ਕੀਤਾ। ਜਦੋਂ ਪੀੜਤ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post

ਮਹਿਕਮੇ 'ਚ ਮੱਚਿਆ ਹੜਕੰਪ! ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ, ਇਸ ਮਾਮਲੇ ‘ਚ ਮੰਗੀ ਸੀ ਮੋਟੀ ਰਕਮ…
‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ
ਚੰਡੀਗੜ੍ਹ ਅਦਾਲਤ ਦਾ ਵੱਡਾ ਐਕਸ਼ਨ! ਹਰਿਆਣਾ ਸਰਕਾਰ ਦੇ 2 ਦਫ਼ਤਰਾਂ ਨੂੰ ਇਮਾਰਤ ਖਾਲੀ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ ਹੈ ਕੀ?

© Copyright Galactic Television & Communications Pvt. Ltd. 2026. All rights reserved.