ਮਹਿਕਮੇ 'ਚ ਮੱਚਿਆ ਹੜਕੰਪ! ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ, ਇਸ ਮਾਮਲੇ ‘ਚ ਮੰਗੀ ਸੀ ਮੋਟੀ ਰਕਮ…

ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਾਲ ਵਿਭਾਗ ਦੇ ਇੱਕ ਪਟਵਾਰੀ ਨੂੰ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪਟਵਾਰੀ ਵੱਲੋਂ ਬੈਂਕ ਕਰਜ਼ੇ ਨੂੰ ਮਾਲੀਆ ਰਿਕਾਰਡ ਵਿੱਚ ਦਰਜ ਕਰਨ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ।

By:  Lajwinder Kaur October 5th 2026 04:51 PM -- Updated: October 5th 2026 05:03 PM

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੰਨੌਰ ਤਹਿਸੀਲ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਾਲ ਵਿਭਾਗ ਦੇ ਇੱਕ ਪਟਵਾਰੀ ਨੂੰ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪਟਵਾਰੀ ਵੱਲੋਂ ਬੈਂਕ ਕਰਜ਼ੇ ਨੂੰ ਮਾਲੀਆ ਰਿਕਾਰਡ ਵਿੱਚ ਦਰਜ ਕਰਨ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ।

ਮਾਲੀਆ ਰਿਕਾਰਡ ਵਿੱਚ ਕਰਜ਼ੇ ਦੀ ਐਂਟਰੀ ਦਾ ਸੀ ਮਾਮਲਾ

ਏ.ਸੀ.ਬੀ. (ACB) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਕੰਪਨੀ ਨੇ ਬੈਂਕ ਤੋਂ ਕਰਜ਼ਾ (Loan) ਲਿਆ ਸੀ। ਨਿਯਮਾਂ ਤਹਿਤ ਬੈਂਕ ਦਾ ਕਰਜ਼ਾ ਜਾਇਦਾਦ ਦੀ ਡੀਡ ਅਤੇ ਮਾਲੀਆ ਰਿਕਾਰਡ (Revenue Records) ਵਿੱਚ ਦਰਜ ਕੀਤਾ ਜਾਂਦਾ ਹੈ, ਤਾਂ ਜੋ ਬੈਂਕ ਦੀ ਜਾਣਕਾਰੀ ਤੋਂ ਬਿਨਾਂ ਕਰਜ਼ੇ ਨਾਲ ਸਬੰਧਤ ਜਾਇਦਾਦ ਦੀ ਵਿਕਰੀ ਨੂੰ ਰੋਕਿਆ ਜਾ ਸਕੇ। ਦੋਸ਼ੀ ਪਟਵਾਰੀ ਸਚਿਨ, ਜੋ ਕਿ ਉਮੇਦਗੜ੍ਹ ਪਿੰਡ ਦਾ ਰਹਿਣ ਵਾਲਾ ਹੈ ਅਤੇ ਗੰਨੌਰ ਵਿੱਚ ਤਾਇਨਾਤ ਹੈ, ਨੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਬਦਲੇ ਕੰਪਨੀ ਦੇ ਪ੍ਰਤੀਨਿਧੀ ਤੋਂ  ਸ਼ੁਰੂ ਵਿੱਚ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ ਵਿੱਚ ਸੌਦੇਬਾਜ਼ੀ ਤਹਿਤ ਇਹ ਰਕਮ 1 ਲੱਖ ਰੁਪਏ ਵਿੱਚ ਤੈਅ ਹੋਈ।

ਏ.ਸੀ.ਬੀ. ਨੇ ਵਿਛਾਇਆ ਜਾਲ

ਪ੍ਰੇਸ਼ਾਨ ਹੋ ਕੇ ਕੰਪਨੀ ਦੇ ਪ੍ਰਤੀਨਿਧੀ ਨੇ ਇਸ ਮਾਮਲੇ ਦੀ ਗੁਪਤ ਸ਼ਿਕਾਇਤ ਭਿਵਾਨੀ ਏ.ਸੀ.ਬੀ. ਨੂੰ ਕਰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਏ.ਸੀ.ਬੀ. ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ ਗਿਆ।

ਸੋਮਵਾਰ ਨੂੰ ਤੈਅ ਯੋਜਨਾ ਅਨੁਸਾਰ ਸ਼ਿਕਾਇਤਕਰਤਾ 90,000 ਰੁਪਏ ਲੈ ਕੇ ਗੰਨੌਰ ਤਹਿਸੀਲ ਅਹਾਤੇ ਵਿੱਚ ਪਹੁੰਚਿਆ। ਜਿਵੇਂ ਹੀ ਉਸਨੇ ਪਟਵਾਰੀ ਸਚਿਨ ਨੂੰ ਰਿਸ਼ਵਤ ਦੀ ਰਕਮ ਸੌਂਪੀ, ਮੌਕੇ 'ਤੇ ਮੌਜੂਦ ਏ.ਸੀ.ਬੀ. ਦੀ ਟੀਮ ਨੇ ਉਸਨੂੰ ਤੁਰੰਤ ਘੇਰ ਲਿਆ ਅਤੇ 90,000 ਰੁਪਏ ਦੀ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।

ਕਾਨੂੰਨੀ ਕਾਰਵਾਈ ਜਾਰੀ

ਏ.ਸੀ.ਬੀ. ਦੀ ਟੀਮ ਦੋਸ਼ੀ ਪਟਵਾਰੀ ਨੂੰ ਗਨੌਰ ਪੁਲਿਸ ਸਟੇਸ਼ਨ ਲੈ ਗਈ ਹੈ, ਜਿੱਥੇ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਟੀਮ ਵੱਲੋਂ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਹੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Related Post

‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ
ਚੰਡੀਗੜ੍ਹ ਅਦਾਲਤ ਦਾ ਵੱਡਾ ਐਕਸ਼ਨ! ਹਰਿਆਣਾ ਸਰਕਾਰ ਦੇ 2 ਦਫ਼ਤਰਾਂ ਨੂੰ ਇਮਾਰਤ ਖਾਲੀ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ ਹੈ ਕੀ?
ਸਾਬਕਾ ਮੰਤਰੀ ਦੇ ਘਰ ਅਤੇ ਦਫ਼ਤਰਾਂ 'ਤੇ ED ਦੀ ਰੇਡ; 4 ਪ੍ਰੋਜੈਕਟਾਂ 'ਚ 248 ਕਰੋੜ ਰੁਪਏ ਦੀ ਹੇਰਾਫੇਰੀ ਦਾ ਮਾਮਲਾ, ਫੰਡ ਵੱਖ-ਵੱਖ ਕੰਪਨੀਆਂ ਨੂੰ ਟ੍ਰਾਂਸਫਰ

© Copyright Galactic Television & Communications Pvt. Ltd. 2026. All rights reserved.