ਕਾਂਗਰਸੀ ਆਗੂ ਨੂੰ ਮਿਲੀ ਧਮਕੀ, ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ 'ਤੇ ਮੰਗੀ ਕਰੋੜਾਂ ਦੀ ਰੰਗਦਾਰੀ, ਨਹੀਂ ਤਾਂ ਜਾਨੋਂ…

By:  Lajwinder Kaur May 4th 2026 12:19 PM -- Updated: May 4th 2026 12:45 PM

ਪਾਣੀਪਤ ਦਿਹਾਤੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਕਾਂਗਰਸੀ ਆਗੂ ਸਚਿਨ ਕੁੰਡੂ ਕੋਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਸਿਰਫ਼ ਪੈਸਿਆਂ ਦੀ ਮੰਗ ਹੀ ਨਹੀਂ ਕੀਤੀ, ਸਗੋਂ ਫਿਰੌਤੀ ਨਾ ਦੇਣ 'ਤੇ ਸਚਿਨ ਕੁੰਡੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਇਹ ਧਮਕੀ ਭਰੀ ਕਾਲ ਉਸ ਸਮੇਂ ਆਈ ਜਦੋਂ ਸਚਿਨ ਕੁੰਡੂ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਹੋਏ ਸਨ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇਰੀ ਕਾਰਵਾਈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸੈਕਟਰ-18 ਦੇ ਰਹਿਣ ਵਾਲੇ ਸਚਿਨ ਕੁੰਡੂ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਣੀਪਤ ਦਿਹਾਤੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 3 ਮਈ ਨੂੰ ਉਹ ਇੱਕ ਨਿੱਜੀ ਪ੍ਰੋਗਰਾਮ ਦੇ ਸਬੰਧ ਵਿੱਚ ਪਿੰਡ ਗੜ੍ਹ ਸਰਨਾਈ ਵਿੱਚ ਮੌਜੂਦ ਸਨ। ਇਸੇ ਦੌਰਾਨ ਸ਼ਾਮ ਕਰੀਬ 4:09 ਅਤੇ 4:10 ਵਜੇ ਉਨ੍ਹਾਂ ਦੇ ਮੋਬਾਈਲ 'ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਹਾਲਾਂਕਿ, ਉਸ ਸਮੇਂ ਸਚਿਨ ਕੁੰਡੂ ਨੇ ਕਾਲ ਰਿਸੀਵ ਨਹੀਂ ਕੀਤੀ।

ਵਾਇਸ ਮੈਸੇਜ ਸੁਣ ਕੇ ਉੱਡੇ ਹੋਸ਼- 5 ਕਰੋੜ ਦਿਓ ਨਹੀਂ ਤਾਂ ਪਰਿਵਾਰ ਖ਼ਤਮ:

ਕਾਲ ਨਾ ਚੁੱਕਣ ਦੇ ਕੁਝ ਹੀ ਮਿੰਟਾਂ ਬਾਅਦ, ਉਸੇ ਵਿਦੇਸ਼ੀ ਨੰਬਰ ਤੋਂ ਸ਼ਾਮ 4:12 ਅਤੇ 4:13 ਵਜੇ ਦੋ ਵੌਇਸ ਮੈਸੇਜ ਆਏ। ਪਹਿਲਾ ਮੈਸੇਜ 59 ਸੈਕਿੰਡ ਦਾ ਅਤੇ ਦੂਜਾ 34 ਸੈਕਿੰਡ ਦਾ ਸੀ। ਜਦੋਂ ਸਚਿਨ ਨੇ ਇਹ ਰਿਕਾਰਡਿੰਗਾਂ ਸੁਣੀਆਂ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਵਾਇਸ ਮੈਸੇਜ ਭੇਜਣ ਵਾਲੇ ਨੇ ਆਪਣਾ ਨਾਂ ਮਹਿੰਦਰ ਡਲਾਨਾ ਦੱਸਿਆ ਅਤੇ ਖੁਦ ਨੂੰ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ। ਮੁਲਜ਼ਮ ਨੇ ਸਿੱਧੇ ਤੌਰ 'ਤੇ 5 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਰਕਮ ਨਾ ਮਿਲੀ ਤਾਂ ਸਚਿਨ ਕੁੰਡੂ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਕੇਸ ਦਰਜ ਕਰਕੇ ਜਾਂਚ ਵਿੱਚ ਜੁਟੀ ਪੁਲਿਸ:

ਥਾਣਾ ਸੈਕਟਰ 13-17 ਦੀ ਪੁਲਿਸ ਨੇ ਸਚਿਨ ਕੁੰਡੂ ਦੀ ਸ਼ਿਕਾਇਤ 'ਤੇ ਮੁਲਜ਼ਮ ਮਹਿੰਦਰ ਡਲਾਨਾ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) 2023 ਦੀਆਂ ਧਾਰਾਵਾਂ 308(4) ਅਤੇ 351(3) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਰਵਾਈ ਦੀ ਜ਼ਿੰਮੇਵਾਰੀ ਏ.ਐੱਸ.ਆਈ. (ASI) ਸੋਨੂ ਨੂੰ ਸੌਂਪੀ ਗਈ ਹੈ। ਪੁਲਿਸ ਹੁਣ ਇਸ ਵਿਦੇਸ਼ੀ ਨੰਬਰ ਅਤੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

Related Post

‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ
ਚੰਡੀਗੜ੍ਹ ਅਦਾਲਤ ਦਾ ਵੱਡਾ ਐਕਸ਼ਨ! ਹਰਿਆਣਾ ਸਰਕਾਰ ਦੇ 2 ਦਫ਼ਤਰਾਂ ਨੂੰ ਇਮਾਰਤ ਖਾਲੀ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ ਹੈ ਕੀ?
ਸਾਬਕਾ ਮੰਤਰੀ ਦੇ ਘਰ ਅਤੇ ਦਫ਼ਤਰਾਂ 'ਤੇ ED ਦੀ ਰੇਡ; 4 ਪ੍ਰੋਜੈਕਟਾਂ 'ਚ 248 ਕਰੋੜ ਰੁਪਏ ਦੀ ਹੇਰਾਫੇਰੀ ਦਾ ਮਾਮਲਾ, ਫੰਡ ਵੱਖ-ਵੱਖ ਕੰਪਨੀਆਂ ਨੂੰ ਟ੍ਰਾਂਸਫਰ

© Copyright Galactic Television & Communications Pvt. Ltd. 2026. All rights reserved.