ਫਰੀਦਾਬਾਦ ਤੋਂ ਹੈਰਾਨੀਜਨਕ ਮਾਮਲਾ; SBI ਲਾਕਰ ਤੋੜਨ ਦੇ ਮਾਮਲੇ ‘ਚ ਬੈਂਕ ਮੈਨੇਜਰ ਸਮੇਤ 4 ਗ੍ਰਿਫਤਾਰ, ਇੰਝ ਖੁੱਲ੍ਹਿਆ ਭੇਤ

By:  Lajwinder Kaur March 10th 2026 03:44 PM -- Updated: March 10th 2026 04:08 PM

ਫਰੀਦਾਬਾਦ ਦੇ ਸੈਕਟਰ-15 ਸਥਿਤ SBI (ਸਟੇਟ ਬੈਂਕ ਆਫ਼ ਇੰਡੀਆ) ਦੀ ਸ਼ਾਖਾ ਵਿੱਚ ਲਾਕਰ ਤੋੜਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਬੈਂਕ ਮੈਨੇਜਰ ਸਮੇਤ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਤਤਕਾਲੀ ਬੈਂਕ ਮੈਨੇਜਰ ਪ੍ਰੀਤੀ ਕਟਾਰੀਆ, ਏ.ਕੇ. ਸਿੰਘ, ਭਾਵਨਾ ਨਰਵਾਲ ਅਤੇ ਵੈਂਡਰ ਨੀਰਜ ਸ਼ਰਮਾ ਸ਼ਾਮਲ ਹਨ। ਜਾਣਕਾਰੀ ਅਨੁਸਾਰ ਵੈਂਡਰ ਨੀਰਜ ਸ਼ਰਮਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।

ਪੀੜਤ ਨੇ ਦੱਸਿਆ ਪੂਰਾ ਮਾਮਲਾ

ਅਕਾਊਂਟੈਂਟ (CA) ਡੀ.ਸੀ. ਗਰਗ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਸੈਕਟਰ-15 ਸਥਿਤ SBI ਬੈਂਕ ਦੀ ਸ਼ਾਖਾ ਵਿੱਚ ਸਾਲ 2014 ਤੋਂ ਉਨ੍ਹਾਂ ਦਾ ਇੱਕ ਲਾਕਰ ਸੀ। ਇਸੇ ਬੈਂਕ ਵਿੱਚ ਉਨ੍ਹਾਂ ਦਾ ਖਾਤਾ ਵੀ ਹੈ, ਜਿਸ ਵਿੱਚੋਂ ਲਾਕਰ ਦੀ ਫੀਸ ਕੱਟੀ ਜਾਂਦੀ ਹੈ ਅਤੇ ਲਾਕਰ ਦੀ ਚਾਬੀ ਵੀ ਉਨ੍ਹਾਂ ਦੇ ਕੋਲ ਹੀ ਹੈ। ਉਨ੍ਹਾਂ ਨੇ ਇਸ ਲਾਕਰ ਵਿੱਚ ਲਗਭਗ ਇੱਕ ਕਿੱਲੋ ਸੋਨਾ ਅਤੇ ਲਗਭਗ ਤਿੰਨ ਕਿੱਲੋ ਚਾਂਦੀ ਦੇ ਗਹਿਣੇ ਰੱਖੇ ਹੋਏ ਸਨ।

ਪੈਰਾਂ ਹੇਠਾਂ ਨਿਕਲੀ ਜ਼ਮਨੀ

ਉਨ੍ਹਾਂ ਨੇ ਅੱਠ ਮਹੀਨੇ ਪਹਿਲਾਂ ਹੀ ਇਸ ਲਾਕਰ ਦੀ ਵਰਤੋਂ ਕੀਤੀ ਸੀ। ਜਦੋਂ ਉਨ੍ਹਾਂ ਦੀ ਪਤਨੀ ਨੀਲਮ ਲਾਕਰ ਖੋਲ੍ਹਣ ਲਈ ਬੈਂਕ ਗਈ, ਤਾਂ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਲਾਕਰ ਉੱਥੇ ਮੌਜੂਦ ਹੀ ਨਹੀਂ ਹੈ। ਜਦੋਂ ਉਨ੍ਹਾਂ ਨੇ ਆਪਣਾ ਲਾਕਰ ਨੰਬਰ ਦੱਸਿਆ, ਤਾਂ ਬੈਂਕ ਨੇ ਕਿਹਾ ਕਿ ਇਹ ਲਾਕਰ ਕਿਸੇ ਹੋਰ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਹੈ। ਜਿਸ ਨੂੰ ਸੁਣ ਕੇ ਨੀਲਮ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਜਦੋਂ ਡੀ.ਸੀ. ਗਰਗ ਨੇ ਲਾਕਰ ਵਿੱਚ ਰੱਖੇ ਆਪਣੇ ਕੀਮਤੀ ਸਾਮਾਨ ਬਾਰੇ ਪੁੱਛਿਆ, ਤਾਂ ਬੈਂਕ ਅਧਿਕਾਰੀਆਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।

ਇਹ ਵਾਲੇ ਕਰਮਚਾਰੀਆਂ 'ਤੇ ਡਿੱਗੀ ਗਾਜ਼

ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਲਾਕਰ ਤੋੜਿਆ ਗਿਆ ਤਾਂ ਉਸ ਸਮੇਂ ਕਿਹੜੀ ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਸੀ, ਪਰ ਬੈਂਕ ਵੱਲੋਂ ਫਿਰ ਤੋਂ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਡੀਸੀਪੀ (ਕ੍ਰਾਈਮ) ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਾਰੇ ਦਸਤਾਵੇਜ਼ੀ ਸਬੂਤ ਬੈਂਕ ਅਧਿਕਾਰੀਆਂ ਦੇ ਖ਼ਿਲਾਫ਼ ਹਨ।


Related Post

ਰਾਮ ਰਹੀਮ ਨੂੰ ਇੱਕ ਵਾਰ ਫਿਰ ਮਿਲੀ ਪੈਰੋਲ: 7 ਸਾਲਾਂ 'ਚ 17ਵੀਂ ਵਾਰ ਜੇਲ੍ਹ ਤੋਂ ਬਾਹਰ, ਸਿਰਸਾ ਆਸ਼ਰਮ ਪਹੁੰਚਿਆ ਡੇਰਾ ਮੁਖੀ
ਰਿਸ਼ਵਤ ਮਾਮਲੇ ‘ਚ CGST ਰੋਹਤਕ ਦੇ ਸੁਪਰਡੈਂਟ ਨੂੰ ਝਟਕਾ! ਪੰਚਕੂਲਾ CBI ਅਦਾਲਤ ਨੇ ਡਿਸਚਾਰਜ ਪਟੀਸ਼ਨ ਖਾਰਜ, FSL ਰਿਪੋਰਟ 'ਚ ਆਡੀਓ ਰਿਕਾਰਡਿੰਗ ਨਿਕਲੀ ਸਹੀ
ਸਿਰਸਾ 'ਚ ਕਾਂਗਰਸੀ ਆਗੂ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ, ਰਸਤੇ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਲਾਕੇ ‘ਚ ਫੈਲੀ ਸਨਸਨੀ…
ਮਰੀਜ਼ਾਂ ਨੂੰ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ; ਹਰਿਆਣਾ ‘ਚ ਜਲਦ ਹੋਵੇਗੀ 350 ਡਾਕਟਰਾਂ ਦੀ ਭਰਤੀ…ਸਰਕਾਰ ਤੋਂ ਮਿਲੀ ਹਰੀ ਝੰਡੀ
ਕੋਰਟ ਦੇ ਬਾਹਰ ਚੱਲੀਆਂ ਠਾਹ-ਠਾਹ ਗੋਲੀਆਂ; ਭੁੰਨਿਆ ਗਿਆ ਗੈਂਗਸਟਰ, ਵਿਧਾਇਕ ਦੇ PA ਦੇ ਭਤੀਜੇ ਦੀ ਹੱਤਿਆ ਸਮੇਤ 31 ਕੇਸ ਚੱਲਦੇ..
ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਰਾਹਤ: ਆਯੁਸ਼ ਇਲਾਜ ਦਾ ਖਰਚਾ ਵਾਪਸ ਦੇਵੇਗੀ ਸਰਕਾਰ, 18 ਹਸਪਤਾਲ ਸ਼ਾਮਲ

© Copyright Galactic Television & Communications Pvt. Ltd. 2026. All rights reserved.