ਭਤੀਜੇ ਦੇ ਦਿਹਾਂਤ ਨੂੰ ਲੈ ਕੇ ਗ਼ਮ 'ਚ ਡੁੱਬੇ Yo Yo Honey Singh, ਪਰਿਵਾਰਿਕ ਮੈਂਬਰਾਂ ਦੇ ਗਲ ਲੱਗ ਰੋਏ, ਪੰਜਾਬੀ ਜਗਤ ਦੇ ਕਲਾਕਾਰਾਂ ਨੇ ਵੀ ਪ੍ਰਗਟਾਇਆ ਦੁੱਖ
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਆਪਣੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਹਨੀ ਸਿੰਘ ਆਪਣੇ ਮਰਹੂਮ ਭਤੀਜੇ ਦਿਵਿਤ ਔਲਖ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਜਲੰਧਰ ਪਹੁੰਚੇ ਹਨ।
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਆਪਣੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਹਨੀ ਸਿੰਘ ਆਪਣੇ ਮਰਹੂਮ ਭਤੀਜੇ ਦਿਵਿਤ ਔਲਖ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਜਲੰਧਰ ਪਹੁੰਚੇ ਹਨ। ਦੱਸ ਦੇਈਏ ਕਿ 18 ਸਾਲਾ ਦਿਵਿਤ ਔਲਖ ਦੀ 1 ਨਵੰਬਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਖ਼ਬਰ ਤੋਂ ਬਾਅਦ ਔਲਖ ਪਰਿਵਾਰ ਸਮੇਤ ਪੂਰੀ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।
3 ਨਵੰਬਰ ਨੂੰ ਹੋਵੇਗਾ ਦਿਵਿਤ ਔਲਖ ਦਾ ਅੰਤਿਮ ਸਸਕਾਰ
ਜਾਣਕਾਰੀ ਮੁਤਾਬਕ, ਦਿਵਿਤ ਔਲਖ ਦਾ ਅੰਤਿਮ ਸਸਕਾਰ ਮੰਗਲਵਾਰ, 3 ਨਵੰਬਰ ਨੂੰ ਦੁਪਹਿਰ 1 ਵਜੇ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਦੇ ਕੈਨੇਡਾ ਤੋਂ ਵਾਪਸ ਆਉਣ ਦੀ ਉਡੀਕ ਕਾਰਨ ਅੰਤਿਮ ਸਸਕਾਰ ਦਾ ਸਮਾਂ ਤੈਅ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿਵਿਤ ਔਲਖ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਐਮਡੀ ਦਿਨੇਸ਼ ਓਲਕ ਦੇ ਪੁੱਤਰ ਅਤੇ ਮਸ਼ਹੂਰ ਗਾਇਕ ਹਨੀ ਸਿੰਘ ਦੇ ਭਤੀਜੇ ਸਨ।
ਸੜਕ ਹਾਦਸੇ ਵਿੱਚ ਦੋ ਜਾਣਿਆਂ ਦੀ ਮੌਤ
ਦੱਸ ਦੇਈਏ ਕਿ ਐਤਵਾਰ ਤੜਕੇ ਜਲੰਧਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਵਿਤ ਔਲਖ ਅਤੇ ਉਸ ਦੇ ਦੋਸਤ ਆਰਵ ਤਲਵਾੜ (19) ਦੀ ਮੌਤ ਹੋ ਗਈ ਸੀ। ਦੋਵੇਂ ਇੱਕ ਵੋਕਸਵੈਗਨ ਜੇਟਾ ਕਾਰ ਵਿੱਚ ਸਵਾਰ ਸਨ।
ਜਾਣਕਾਰੀ ਅਨੁਸਾਰ, ਪੁਲਿਸ ਲਾਈਨਜ਼ ਨੇੜੇ ਫਲਾਈਓਵਰ 'ਤੇ ਉਨ੍ਹਾਂ ਦੀ ਕਾਰ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ ਸੀ। ਹਾਦਸੇ ਸਮੇਂ ਕਾਰ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਜਤਾਇਆ ਸੀ ਦੁੱਖ
ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਲਿਖਿਆ ਸੀ, "It's a dark decade for me. The loss of my nephew is devastating." ਇਸ ਸੰਦੇਸ਼ ਰਾਹੀਂ ਉਨ੍ਹਾਂ ਨੇ ਪਰਿਵਾਰ 'ਤੇ ਪਏ ਦੁੱਖ ਨੂੰ ਬਿਆਨ ਕੀਤਾ।
ਇਸ ਦੁਖਾਂਤ ਮਗਰੋਂ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਦਿਨੇਸ਼ ਔਲਖ ਦੇ ਘਰ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਗਾਇਕ ਗਿੱਪੀ ਗਰੇਵਾਲ ਅਤੇ ਅਦਾਕਾਰ ਬਿੰਨੂ ਢਿੱਲੋਂ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ। ਬਿੰਨੂ ਢਿੱਲੋਂ ਨੇ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ, ਇੱਕ ਪਿਤਾ ਲਈ ਜਵਾਨ ਪੁੱਤਰ ਦਾ ਵਿਛੋੜਾ ਸਹਿਣਾ ਬਹੁਤ ਔਖਾ ਹੈ। ਇਸ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਦਿਨੇਸ਼ ਔਲਖ ਦੇ ਘਰ ਪਹੁੰਚ ਦੁੱਖ ਸਾਂਝਾ ਕੀਤਾ।