ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦੇ ਟੁੱਟੇ ਰਿਸ਼ਤੇ ਦੀਆਂ ਅਫਵਾਹਾਂ ‘ਤੇ ਲੱਗਿਆ ਵਿਰਾਮ! ਵਿਆਹ ਦੇ 5 ਮਹੀਨੇ ਬਾਅਦ ਬਾਦਸ਼ਾਹ ਨੇ ਕਰਤਾ ਵੱਡਾ ਐਲਾਨ…
ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦੇ ਚੱਲ ਰਹੇ ਖਰਾਬ ਰਿਸ਼ਤੇ ਨੂੰ ਲੈ ਕੇ ਪਿਛਲੇ ਕੁੱਝ ਮਹੀਨਿਆਂ ਤੋਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ, ਜਿਸ ਤੋਂ ਬਾਅਦ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਉੱਤੇ ਬ੍ਰੇਕ ਲੱਗ ਗਈ ਹੈ। ਬਾਦਸ਼ਾਹ ਨੇ ਤਲਾਕ ਨੂੰ ਲੈ ਕੇ ਵੱਡਾ ਅਪਡੇਟ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ (Isha Rikhi) ਦੇ ਵਿਆਹੁਤਾ ਰਿਸ਼ਤੇ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ, ਦਾਅਵੇ ਕੀਤੇ ਜਾ ਰਹੇ ਸਨ ਦੋਵੇਂ ਦੇ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਬਾਦਸ਼ਾਹ ਵੱਲੋਂ ਦਿੱਤਾ ਗਿਆ ਹੈ।
ਰਿਸ਼ਤੇ ਨੂੰ ਖਤਮ ਕਰਨ ਦਾ ਕੀਤਾ ਐਲਾਨ
ਰੈਪਰ ਅਤੇ ਗਾਇਕ ਬਾਦਸ਼ਾਹ ਨੇ ਵਿਆਹ ਦੇ ਲਗਭਗ 5 ਮਹੀਨੇ ਬਾਅਦ ਹੀ ਆਪਣੇ ਇਸ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਤਲਾਕ ਲੈਣ ਦੀ ਗੱਲ ਸਾਂਝੀ ਕੀਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਸੀ ਅਤੇ ਹੁਣ ਆਖ਼ਰਕਾਰ ਦੋਵਾਂ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ।
ਬਾਦਸ਼ਾਹ ਅਤੇ ਈਸ਼ਾ ਨੇ ਸੋਮਵਾਰ ਰਾਤ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇਸ ਬਾਰੇ ਇੱਕ ਬਿਆਨ ਸਾਂਝਾ ਕੀਤਾ ਹੈ। ਇਸ ਪੋਸਟ ਵਿੱਚ ਦੋਵਾਂ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਅਤੇ ਸਤਿਕਾਰ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।

'ਮੈਂ ਅਤੇ ਈਸ਼ਾ ਰਿਖੀ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕਰ ਚੁੱਕੇ ਹਾਂ'
ਬਾਦਸ਼ਾਹ ਨੇ ਆਪਣੀ ਪੋਸਟ ਵਿੱਚ ਗੱਲ ਰੱਖਦਿਆਂ ਕਿਹਾ ਹੈ, 'ਮੈਂ ਅਤੇ ਈਸ਼ਾ ਰਿਖੀ ਆਪਸੀ ਸਹਿਮਤੀ ਨਾਲ ਵੱਖ ਹੋਣ ਅਤੇ ਆਪਣੀ-ਆਪਣੀ ਰਾਹ ਉੱਤੇ ਅੱਗੇ ਵਧਣ ਦਾ ਫ਼ੈਸਲਾ ਕਰ ਚੁੱਕੇ ਹਾਂ। ਇਹ ਫ਼ੈਸਲਾ ਅਸੀਂ ਇੱਕ-ਦੂਜੇ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ। ਇਸ ਮੁਸ਼ਕਲ ਸਮੇਂ ਵਿੱਚ ਅਸੀਂ ਸਾਰਿਆਂ ਨੂੰ ਸਾਡੀ ਨਿੱਜਤਾ (ਪ੍ਰਾਈਵੇਸੀ) ਦਾ ਸਤਿਕਾਰ ਕਰਨ ਦੀ ਅਪੀਲ ਕਰਦੇ ਹਾਂ।'
ਉਨ੍ਹਾਂ ਅੱਗੇ ਲਿਖਿਆ ਹੈ, 'ਇਸ ਮਾਮਲੇ ਉੱਤੇ ਇਹ ਸਾਡਾ ਆਖ਼ਰੀ ਅਤੇ ਇਕੋ-ਇਕ ਬਿਆਨ ਹੋਵੇਗਾ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਰਿਸ਼ਤੇ ਨੂੰ ਲੈ ਕੇ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੇ ਕਿਆਸਅਰਾਈਆਂ ਜਾਂ ਅਟਕਲਾਂ ਨਾ ਲਗਾਈਆਂ ਜਾਣ।'
ਬਾਦਸ਼ਾਹ ਅਤੇ ਈਸ਼ਾ ਦੇ ਰਿਸ਼ਤੇ ਵਿੱਚ ਸਭ ਕੁਝ ਠੀਕ ਨਾ ਹੋਣ ਦੀ ਚਰਚਾ ਜੁਲਾਈ ਤੋਂ ਹੀ ਸੋਸ਼ਲ ਮੀਡੀਆ ਉੱਤੇ ਸ਼ੁਰੂ ਹੋ ਗਈ ਸੀ। ਉਸ ਦੌਰਾਨ ਈਸ਼ਾ ਨੇ ਬਾਦਸ਼ਾਹ ਨਾਲ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਦਾ ਇੱਕ ਮੋਂਟਾਜ ਸਾਂਝਾ ਕੀਤਾ ਸੀ, ਜਿਸ ਦੇ ਕੈਪਸ਼ਨ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਸੀ। ਈਸ਼ਾ ਨੇ ਲਿਖਿਆ ਸੀ, 'ਹਰ ਤੂਫ਼ਾਨ ਇੱਕ ਸਬਕ ਹੈ, ਹਰ ਦੁਆ ਇੱਕ ਉਮੀਦ ਹੈ।'
ਸੋਸ਼ਲ ਮੀਡੀਆ ਯੂਜ਼ਰਸ ਲਗਾ ਰਹੇ ਸਨ ਕਿਆਸ
ਇਸ ਪੋਸਟ ਦੇ ਨਾਲ ਉਨ੍ਹਾਂ ਨੇ ਟੁੱਟੇ ਹੋਏ ਦਿਲ ਅਤੇ ਹੱਥ ਜੋੜਨ ਵਾਲੇ ਇਮੋਜੀ ਵੀ ਲਗਾਏ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਦੋਵਾਂ ਦੇ ਰਿਸ਼ਤੇ ਵਿੱਚ ਕੁਝ ਉਥਲ-ਪੁਥਲ ਚੱਲ ਰਹੀ ਹੈ। ਹਾਲ ਹੀ ਵਿੱਚ ਈਸ਼ਾ ਦੀ ਮਾਂ ਪੂਨਮ ਰਿੱਖੀ ਨੇ ਵੀ ਕਰਮ ਨਾਲ ਜੁੜੇ ਕੁਝ ਪੋਸਟ ਸਾਂਝੇ ਕੀਤੇ ਸਨ।
ਮਾਰਚ ਵਿੱਚ ਹੋਈ ਸੀ ਈਸ਼ਾ ਅਤੇ ਬਾਦਸ਼ਾਹ ਦੀ ਵਿਆਹ
ਬਾਦਸ਼ਾਹ ਅਤੇ ਈਸ਼ਾ ਨੇ ਇਸੇ ਸਾਲ ਮਾਰਚ ਵਿੱਚ ਇੱਕ ਨਿੱਜੀ ਸਮਾਗਮ (ਪ੍ਰਾਈਵੇਟ ਸੈਰਿਮਨੀ) ਦੌਰਾਨ ਵਿਆਹ ਕੀਤਾ ਸੀ। ਹਾਲਾਂਕਿ, ਇਸ ਵਿਆਹ ਦੀ ਖ਼ਬਰ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਮਿਲੀ ਸੀ ਜਦੋਂ ਈਸ਼ਾ ਦੀ ਮਾਂ ਨੇ ਦੋਵਾਂ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਸਨ। ਇਸ ਤੋਂ ਪਹਿਲਾਂ ਬਾਦਸ਼ਾਹ ਨੇ ਇਸ ਵਿਆਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਈਸ਼ਾ ਨੇ ਜੂਨ ਵਿੱਚ ਇੰਸਟਾਗ੍ਰਾਮ ਦੇ 'ਆਸਕ ਮੀ ਐਨੀਥਿੰਗ' ਸੈਸ਼ਨ ਦੌਰਾਨ ਵੀ ਬਾਦਸ਼ਾਹ ਨਾਲ ਆਪਣੇ ਵਿਆਹ ਦੀ ਗੱਲ ਸਵੀਕਾਰ ਕੀਤੀ ਸੀ।
ਬਾਦਸ਼ਾਹ ਦੀ ਪਹਿਲਾਂ ਵੀ ਹੋ ਚੁੱਕਿਆ ਸੀ ਵਿਆਹ
ਇੱਥੇ ਇਹ ਵੀ ਦੱਸ ਦਈਏ ਕਿ ਬਾਦਸ਼ਾਹ ਦਾ ਇਹ ਦੂਜਾ ਵਿਆਹ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੈਸਮੀਨ ਮਸੀਹ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦਾ ਰਿਸ਼ਤਾ ਸਾਲ 2020 ਵਿੱਚ ਖ਼ਤਮ ਹੋ ਗਿਆ ਸੀ। ਦੋਵਾਂ ਦੀ ਇੱਕ ਬੇਟੀ ਵੀ ਹੈ, ਜਿਸ ਦਾ ਨਾਮ ਜੈਸੇਮੀ ਗ੍ਰੇਸ ਮਸੀਹ ਸਿੰਘ ਹੈ।
ਈਸ਼ਾ ਰਿਖੀ ਪੰਜਾਬੀ ਫ਼ਿਲਮਾਂ ਵਿੱਚ ਕਰ ਚੁੱਕੀ ਹੈ ਕੰਮ
ਉੱਥੇ ਹੀ, ਈਸ਼ਾ ਰਿਖੀ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਅਰਦਾਸ', ਦੋ ਦੂਣੀ ਪੰਜ ਅਤੇ 'ਹੈਪੀ ਗੋ ਲਕੀ' ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹੀ ਹੈ। ਉਨ੍ਹਾਂ ਨੇ ਫ਼ਿਲਮ 'ਨਵਾਬਜ਼ਾਦੇ' ਨਾਲ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਸੀ। ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦੀ ਗੱਲ ਸਾਫ਼ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਨਾ ਲਗਾਉਣ ਦੀ ਅਪੀਲ ਕੀਤੀ ਹੈ।