ਪੰਜਾਬੀ ਗਾਇਕ ਕਰਨ ਨੂੰ ਆਇਆ ਹਾਰਟ ਅਟੈਕ; ਇੰਝ ਫਸਟ ਏਡ ਨਾਲ ਬਚੀ ਜਾਨ, ਵੀਡੀਓ ਸ਼ੇਅਰ ਕਰ ਬੋਲੇ-‘ਲਾਈਫ ਬਹੁਤ ਛੋਟੀ ਆ,ਕੱਲ੍ਹ ਮੈਂ ਜਮਾਂ ਮਰ ਕੇ ਬਚਿਆ…’
ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈਸ ਇਨਫਲੂਐਂਸਰ ਕਰਨਦੀਪ ਉਰਫ ਕਰਨ ਬਰਾੜ ਨੂੰ ਆਸਟ੍ਰੇਲੀਆ ਵਿੱਚ ਹਾਰਟ ਅਟੈਕ ਆ ਗਿਆ ਹੈ। ਗਾਇਕ ਨੇ ਖੁਦ ਇਸ ਦੀ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦਿਆਂ ਲਿਖਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਸੀ ਅਤੇ ਜੇਕਰ ਉਨ੍ਹਾਂ ਦੇ ਚਾਰ ਦੋਸਤ ਕੋਲ ਨਾ ਹੁੰਦੇ ਤਾਂ ਉਹ ਜ਼ਿੰਦਾ ਨਾ ਬਚਦੇ।
ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈਸ ਇਨਫਲੂਐਂਸਰ ਕਰਨਦੀਪ ਉਰਫ ਕਰਨ ਬਰਾੜ ਨੂੰ ਆਸਟ੍ਰੇਲੀਆ ਵਿੱਚ ਹਾਰਟ ਅਟੈਕ ਆ ਗਿਆ ਹੈ। ਗਾਇਕ ਨੇ ਖੁਦ ਇਸ ਦੀ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦਿਆਂ ਲਿਖਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਸੀ ਅਤੇ ਜੇਕਰ ਉਨ੍ਹਾਂ ਦੇ ਚਾਰ ਦੋਸਤ ਕੋਲ ਨਾ ਹੁੰਦੇ ਤਾਂ ਉਹ ਜ਼ਿੰਦਾ ਨਾ ਬਚਦੇ।
ਠੀਕ ਹੋਣ ਤੋਂ ਬਾਅਦ ਵੀਡੀਓ ਰਾਹੀਂ ਦਿੱਤਾ ਆਹ ਸੰਦੇਸ਼
ਰੋਪੜ ਵਿੱਚ ਜੰਮੇ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ 32 ਸਾਲਾ ਕਰਨਦੀਪ ਨੇ ਵੀਡੀਓ ਪਾ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਤੁਸੀਂ ਜਿੰਮ ਜਾਂਦੇ ਹੋ, ਪਰ ਫਿਰ ਵੀ ਆਪਣਾ ਮੈਡੀਕਲ ਚੈਕਅੱਪ ਜ਼ਰੂਰ ਕਰਵਾਓ ਕਿਉਂਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ। ਆਪਣੀ ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਰੋਜ਼ ਜਿੰਮ ਜਾਂਦੇ ਹਨ ਅਤੇ ਚੰਗੀ ਖੁਰਾਕ ਲੈਂਦੇ ਹਨ, ਇਸ ਦੇ ਬਾਵਜੂਦ ਉਨ੍ਹਾਂ ਦਾ ਦਿਮਾਗ ਅਤੇ ਦਿਲ ਰੁਕ ਗਿਆ ਸੀ।
ਕਰਨਦੀਪ ਨੇ ਨਵੀਂ ਜ਼ਿੰਦਗੀ ਮਿਲਣ 'ਤੇ ਕਿਹਾ ਕਿ ਮੈਂ ਤਾਂ ਫਿਟਨੈਸ ਪ੍ਰਤੀ ਬਹੁਤ ਜ਼ਿਆਦਾ ਅਵੇਅਰ ਹਾਂ। ਮੈਨੂੰ ਨੌਲੇਜ ਵੀ ਹੈ, ਪਰ ਕਦੇ ਵੀ ਕੁਝ ਵੀ ਹੋ ਸਕਦਾ ਹੈ। ਲਾਈਫ ਇਜ਼ ਵੈਰੀ ਸ਼ਾਰਟ। ਸੋ ਮੈਂ ਸਭ ਨੂੰ ਇਹੀ ਕਹਾਂਗਾ ਕਿ ਸਭ ਨਾਲ ਪਿਆਰ ਮਿਲ ਕੇ ਰਹੋ। ਆਪਣੇ ਮਾਤਾ-ਪਿਤਾ, ਭੈਣ-ਭਾਈ ਦੇ ਨਾਲ ਪਿਆਰ ਨਾਲ ਰਹੋ।
ਕਰਨ ਨੇ ਵੀਡੀਓ ਸ਼ੇਅਰ ਕਰਕੇ ਦੱਸੀਆਂ ਅਹਿਮ ਗੱਲਾਂ...
ਜ਼ਿੰਦਗੀ ਦਾ ਕੋਈ ਭਰੋਸਾ ਨਹੀਂ- ਗਾਇਕ ਨੇ ਕਿਹਾ ਕੱਲ੍ਹ ਮੇਰੇ ਨਾਲ ਜੋ ਹਾਦਸਾ ਹੋਇਆ, ਉਸ ਨੇ ਇਹ ਅਹਿਸਾਸ ਕਰਾ ਦਿੱਤਾ ਕਿ ਜ਼ਿੰਦਗੀ ਬਹੁਤ ਛੋਟੀ ਅਤੇ ਅਨਿਸ਼ਚਿਤ ਹੈ। ਇਨਸਾਨ ਭਾਵੇਂ ਕਿੰਨਾ ਵੀ ਫਿੱਟ ਹੋਵੇ, ਜਿੰਮ ਜਾਂਦਾ ਹੋਵੇ ਅਤੇ ਉਸ ਨੂੰ ਸਿਹਤ ਦੀ ਪੂਰੀ ਨੌਲੇਜ ਹੋਵੇ, ਫਿਰ ਵੀ ਹਾਰਟ ਅਟੈਕ, ਬ੍ਰੇਨ ਸਟੋਕ ਜਾਂ ਸ਼ੂਗਰ ਲੋ ਵਰਗੀ ਸਮੱਸਿਆ ਕਦੇ ਵੀ ਆ ਸਕਦੀ ਹੈ। ਇੱਥੇ ਕੁਝ ਵੀ ਪਰਮਾਨੈਂਟ ਨਹੀਂ ਹੈ।
ਕੱਲ ਮੈ ਜਮਾਂ ਮਰ ਕੇ ਬਚਿਆ ਆਂ, ਚਾਰ ਸਾਹ ਰਹਿ ਗਏ, ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਹਰ ਕਿਸੇ ਦੀ ਮਦਦ ਜ਼ਰੂਰ ਕਰੋ, ਪਰ ਸਹੀ ਤਰੀਕੇ ਨਾਲ ਕਰੋ…ਇਸ ਲਈ ਕਾਮਯਾਬੀ ਪਾਉਣ ਲਈ ਕਦੇ ਵੀ ਕੋਈ ਗਲਤ ਰਸਤਾ ਨਾ ਅਪਣਾਓ, ਹਮੇਸ਼ਾ ਇਮਾਨਦਾਰੀ ਅਤੇ ਸਿੱਧੇ ਤਰੀਕੇ ਨਾਲ ਅੱਗੇ ਵਧੋ।’’
ਆਪਣਿਆਂ ਦੇ ਨਾਲ ਰਹੋ ਅਤੇ ਸ਼ੁਕਰਗੁਜ਼ਾਰ ਰਹੋ- ਕੱਲ੍ਹ ਮੈਂ ਬਿਲਕੁਲ ਮੌਤ ਦੇ ਮੂੰਹੋਂ ਬਚ ਕੇ ਵਾਪਸ ਆਇਆ ਹਾਂ। ਜੇਕਰ ਐਨ ਵਕ਼ਤ 'ਤੇ ਮੇਰੇ ਚਾਰ ਦੋਸਤ ਮੇਰੇ ਸੱਜੇ-ਖੱਬੇ ਨਾ ਹੁੰਦੇ, ਤਾਂ ਅੱਜ ਮੇਰਾ ਕੰਮ ਤਮਾਮ ਹੋ ਚੁੱਕਿਆ ਹੁੰਦਾ। ਭਗਵਾਨ ਨੂੰ ਕੁਝ ਅਤੇ ਹੀ ਮਨਜ਼ੂਰ ਸੀ ਕਿ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਲਈ ਆਪਣੇ ਮਾਂ-ਬਾਪ ਕੋਲ ਰਹੋ ਅਤੇ ਭੈਣ-ਭਰਾਵਾਂ ਨਾਲ ਪਿਆਰ ਕਰੋ।
ਉਨ੍ਹਾਂ ਨੇ ਅੱਗੇ ਕਿਹਾ ਕਿ - ਸਾਰਾ ਕੁੱਝ ਇੱਥੇ ਹੀ ਪੈ ਰਹਿ ਜਾਣਾ ਪੈਸੇ, ਰਿਸ਼ਤੇ, ਚੀਜ਼ਾਂ ਸਭ…
ਮੈਂ ਤਾਂ ਕੱਲ ਸਾਰਾ ਕੁੱਝ ਅਨੁਭਵ ਕਰ ਲਿਆ, ਸਾਰਾ ਕੁੱਝ ਇੱਥੇ ਹੀ ਰਹਿ ਜਾਣਾ ਪੈਸੇ, ਰਿਸ਼ਤੇ, ਚੀਜ਼ਾਂ...ਮੈਂ ਪਹਿਲਾਂ ਹੀ ਬਹੁਤ ਗਰਾਊਂਡਡ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਹੁਣ ਹੋਰ ਨੀਵਾਂ ਹੋ ਕੇ ਜ਼ਿੰਦਗੀ ਗੁਜ਼ਰਨ ਦੀ ਕੋਸ਼ਿਸ਼ ਕਰਾਂਗਾ, ਜ਼ਿੰਦਗੀ ਬਹੁਤ ਛੋਟੀ ਹੈ…ਸਾਰਿਆਂ ਲਈ ਵਧੀਆ ਬਣ ਕੇ ਰਹੋ, ਪਿਆਰ ਨਾਲ ਰਹੋ’’। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਜ਼ ਗਾਇਕ ਦੀ ਤੰਦਰੁਸਤੀ ਦੇ ਲਈ ਅਰਦਾਸਾਂ ਕਰ ਰਹੇ ਹਨ। ਉਨ੍ਹਾਂ ਦੇ ਵੱਲੋਂ ਦਿੱਤੇ ਇਸ ਖਾਸ ਸੁਨੇਹੇ ਦੀ ਤਾਰੀਫ ਕਰ ਰਹੇ ਹਨ।