ਮਨੋਰੰਜਨ ਜਗਤ ‘ਚ ਮੱਚੀ ਹਲਚਲ! ਮਸ਼ਹੂਰ ਅਦਾਕਾਰ ਦੇ ਬੰਗਲੇ 'ਤੇ ਚੱਲਿਆ BMC ਦਾ ਹਥੌੜਾ; ਕਲਾਕਾਰਾਂ ਦੇ ਉੱਡੇ ਹੋਸ਼…

ਬਾਲੀਵੁੱਡ ਜਗਤ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਅਦਾਕਾਰ ਦੇ ਘਰ ਉੱਤੇ ਬੁਲਡੋਜ਼ਰ ਐਕਸ਼ਨ ਹੋ ਗਿਆ ਹੈ। ਉਨ੍ਹਾਂ ਦੇ ਇੱਕ ਆਲੀਸ਼ਾਨ ਬੰਗਲੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਕੀਤੇ ਜਾ ਰਹੇ ਕਥਿਤ ਗੈਰ-ਕਾਨੂੰਨੀ ਉਸਾਰੀ ਕੰਮ 'ਤੇ BMC (ਮੁੰਬਈ ਮਿਉਂਸਪਲ ਕਾਰਪੋਰੇਸ਼ਨ) ਨੇ ਵੱਡੀ ਕਾਰਵਾਈ ਕੀਤੀ ਹੈ।

By:  Lajwinder Kaur October 17th 2026 02:34 PM -- Updated: October 17th 2026 02:43 PM

ਇੱਕ ਪਾਸੇ ਜਿੱਥੇ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਆਪਣੀ ਫਿਲਮ 'ਦ੍ਰਿਸ਼ਯਮ 3' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੁੰਬਈ ਦੇ ਜੁਹੂ ਸਥਿਤ ਉਨ੍ਹਾਂ ਦੇ ਇੱਕ ਆਲੀਸ਼ਾਨ ਬੰਗਲੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਕੀਤੇ ਜਾ ਰਹੇ ਕਥਿਤ ਗੈਰ-ਕਾਨੂੰਨੀ ਉਸਾਰੀ ਕੰਮ 'ਤੇ BMC (ਮੁੰਬਈ ਮਿਉਂਸਪਲ ਕਾਰਪੋਰੇਸ਼ਨ) ਨੇ ਵੱਡੀ ਕਾਰਵਾਈ ਕੀਤੀ ਹੈ। ਬੀ.ਐੱਮ.ਸੀ. ਵੱਲੋਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਜਦੋਂ ਉਸਾਰੀ ਦਾ ਕੰਮ ਨਹੀਂ ਰੋਕਿਆ ਗਿਆ, ਤਾਂ ਉਸ ਤੋਂ ਬਾਅਦ ਐਕਸ਼ਨ ਹੋਇਆ ।

7,802 ਵਰਗ ਫੁੱਟ ਵਿੱਚ ਫੈਲਿਆ ਹੈ ਬੰਗਲਾ

ਜਾਣਕਾਰੀ ਅਨੁਸਾਰ, ਅਜੇ ਦੇਵਗਨ ਦਾ ਇਹ ਬੰਗਲਾ ਮੁੰਬਈ ਦੇ ਜੁਹੂ ਇਲਾਕੇ ਵਿੱਚ ਸਥਿਤ ਕਪੋਲ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ ਵਿੱਚ ਹੈ। ਇਹ ਲਗਭਗ 7,802 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। BMC ਮੁਤਾਬਕ, ਬੰਗਲੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਸਨ, ਜਿਨ੍ਹਾਂ ਲਈ ਲਾਜ਼ਮੀ ਮਨਜ਼ੂਰੀ ਨਹੀਂ ਲਈ ਗਈ ਸੀ।

ਨੋਟਿਸ ਤੋਂ ਬਾਅਦ ਵੀ ਕੰਮ ਜਾਰੀ ਰਹਿਣ ਦਾ ਦੋਸ਼

ਰਿਪੋਰਟਾਂ ਅਨੁਸਾਰ, BMC ਨੇ 10 ਸਤੰਬਰ ਨੂੰ ਮੁੰਬਈ ਮਿਉਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 354A ਤਹਿਤ ਨੋਟਿਸ ਜਾਰੀ ਕੀਤਾ ਸੀ। ਇਸ ਵਿੱਚ ਉਸਾਰੀ ਦਾ ਕੰਮ ਤੁਰੰਤ ਰੋਕਣ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।

ਨਗਰ ਨਿਗਮ ਦਾ ਦੋਸ਼ ਹੈ ਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਸਾਰੀ ਦਾ ਕੰਮ ਜਾਰੀ ਰਿਹਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਹਿੱਸਿਆਂ ਨੂੰ ਢਾਹ ਦਿੱਤਾ, ਜਿਨ੍ਹਾਂ ਨੂੰ ਨਿਯਮਾਂ ਦੇ ਉਲਟ ਮੰਨਿਆ ਗਿਆ ਸੀ। ਕੁਝ ਹਿੱਸਿਆਂ ਨੂੰ ਹਥੌੜਿਆਂ ਨਾਲ ਤੋੜਿਆ ਗਿਆ।

ਵਿਮਲ ਇਲਾਇਚੀ ਦੇ ਇਸ਼ਤਿਹਾਰਾਂ ਕਾਰਨ ਵੀ ਆਏ ਸਨ ਚਰਚਾ ਵਿੱਚ

ਅਜੇ ਦੇਵਗਨ ਇਸ ਤੋਂ ਪਹਿਲਾਂ ਵਿਮਲ ਇਲਾਇਚੀ ਦੇ ਇਸ਼ਤਿਹਾਰਾਂ ਕਾਰਨ ਵੀ ਸੁਰਖੀਆਂ ਵਿੱਚ ਰਹੇ ਸਨ। ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਅਜੇ ਦੇਵਗਨ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਟਾਈਗਰ ਸ਼ਰਾਫ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਹੁਣ ਬੰਗਲੇ 'ਤੇ BMC ਦੀ ਕਾਰਵਾਈ ਕਾਰਨ ਅਜੇ ਦੇਵਗਨ ਮੁੜ ਚਰਚਾ ਵਿੱਚ ਹਨ।

ਨੋਟਿਸ ਨੂੰ ਨਜ਼ਰਅੰਦਾਜ਼ ਕਰਨਾ ਪਿਆ ਮਹਿੰਗਾ

ਨਿਯਮਾਂ ਦੀ ਉਲੰਘਣਾ ਨੂੰ ਦੇਖਦਿਆਂ ਮੁੰਬਈ ਮਹਾਨਗਰਪਾਲਿਕਾ (BMC) ਨੇ ਸਖ਼ਤ ਕਦਮ ਚੁੱਕਿਆ। BMC ਐਕਟ, 1888 ਦੀ ਧਾਰਾ 354A ਤਹਿਤ 10 ਸਤੰਬਰ 2026 ਨੂੰ ਰਸਮੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਵਿੱਚ ਬੰਗਲੇ ਦੇ ਮਾਲਕ ਜਾਂ ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਉਸਾਰੀ ਦਾ ਕੰਮ ਰੋਕਣ ਅਤੇ 24 ਘੰਟਿਆਂ ਦੇ ਅੰਦਰ ਸਬੰਧਤ ਅਥਾਰਟੀ ਕੋਲੋਂ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਦਸਤਾਵੇਜ਼ ਪੇਸ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ। ਹਾਲਾਂਕਿ, ਵਾਰ-ਵਾਰ ਚਿਤਾਵਨੀਆਂ ਅਤੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਸਾਰੀ ਦਾ ਕੰਮ ਨਾ ਰੁਕਣ 'ਤੇ BMC ਨੇ ਸਖ਼ਤ ਰੁਖ਼ ਅਪਣਾਇਆ। 12 ਅਕਤੂਬਰ ਨੂੰ ਅਧਿਕਾਰੀਆਂ ਨੇ ਖ਼ੁਦ ਮੌਕੇ 'ਤੇ ਪਹੁੰਚ ਕੇ ਉਸਾਰੀ ਦੇ ਉਨ੍ਹਾਂ ਹਿੱਸਿਆਂ ਨੂੰ ਢਾਹ ਦਿੱਤਾ, ਜੋ ਬਿਨਾਂ ਮਨਜ਼ੂਰੀ ਦੇ ਬਣਾਏ ਜਾ ਰਹੇ ਸਨ।

© Copyright Galactic Television & Communications Pvt. Ltd. 2026. All rights reserved.