ਪੰਜਾਬ ਦੇ ਨਾਮੀ ਕਾਮੇਡੀਅਨ ਦੇ ਪਿਤਾ ਦਾ ਦੇਹਾਂਤ; ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ

ਕਾਮੇਡੀਅਨ ਰਾਜੀਵ ਠਾਕੁਰ ਦੇ ਪਿਤਾ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਦੋਸਤ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਪਿਤਾ ਦੇ ਦਿਹਾਂਤ ਕਾਰਨ ਰਾਜੀਵ ਅਤੇ ਕ੍ਰਿਸ਼ਨਾ ਦਾ ਇੰਦੌਰ ਵਿੱਚ ਹੋਣ ਵਾਲਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ।

By:  Lajwinder Kaur August 24th 2026 12:36 PM -- Updated: August 24th 2026 12:55 PM

ਕਾਮੇਡੀਅਨ ਰਾਜੀਵ ਠਾਕੁਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਰਾਜੀਵ ਠਾਕੁਰ ਦੇ ਪਿਤਾ ਦੇ ਦੇਹਾਂਤ ਦੀ ਖ਼ਬਰ ਨੂੰ ਉਨ੍ਹਾਂ ਦੇ ਦੋਸਤ ਅਤੇ ਕਾਮੇਡੀਅਨ ਕ੍ਰਿਸ਼੍ਨਾ ਅਭਿਸ਼ੇਕ ਨੇ ਕਨਫ਼ਰਮ ਕੀਤਾ ਹੈ। ਇਸੇ ਕਾਰਨ ਦੋਵਾਂ ਦੇ ਇੰਦੌਰ ਵਾਲੇ ਇਵੈਂਟ ਵੀ ਮੁਲਤਵੀ (ਪੋਸਟਪੋਨ) ਕਰ ਦਿੱਤੇ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਰਾਜੀਵ ਠਾਕੁਰ ਦੇ ਪਿਤਾ ਨੂੰ ਕੀ ਹੋਇਆ ਸੀ।

ਅਚਾਨਕ ਇਸ ਤਰ੍ਹਾਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਨਾਲ ਕਾਮੇਡੀਅਨ ਰਾਜੀਵ ਠਾਕੁਰ ਨੂੰ ਵੱਡਾ ਝਟਕਾ ਲੱਗਿਆ ਹੈ। ਹਰ ਇੱਕ ਸਖਸ਼ ਦੇ ਲਈ ਮਾਪੇ ਬਹੁਤ ਹੀ ਅਹਿਮ ਹੁੰਦੇ ਹਨ। ਮਾਪਿਆਂ ਦੇ ਚੱਲੇ ਜਾਣ ਦੀ ਘਾਟ ਕਦੇ ਵੀ ਕੋਈ ਵੀ ਨਹੀਂ ਪੂਰੀ ਕਰ ਸਕਦਾ। ਕਲਾਕਾਰ ਅਤੇ ਫੈਨਜ਼ ਕਮੈਂਟਾਂ ਤੇ ਪੋਸਟਾਂ ਰਾਹੀਂ ਰਾਜੀਵ ਠਾਕੁਰ ਨੂੰ ਹੌਂਸਲਾ ਦੇ ਰਹੇ ਨੇ ਅਤੇ ਪ੍ਰਾਰਥਨਾ ਕਰ ਰਹੇ ਨੇ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।

ਕਾਮੇਡੀਅਨ ਕ੍ਰਿਸ਼ਨਾ ਨੇ ਸਾਂਝੀ ਕੀਤੀ ਦੁਖਦਾਇਕ ਖਬਰ 

ਕ੍ਰਿਸ਼ਨਾ ਨੇ ਇਸ ਦੁਖਦਾਈ ਖ਼ਬਰ ਨੂੰ ਸਾਂਝਾ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਅੱਪਡੇਟ ਦਿੱਤਾ ਕਿ ਉਹ ਹੁਣੇ-ਹੁਣੇ ਇੰਦੌਰ ਪਹੁੰਚੇ ਹਨ, ਪਰ ਪਹੁੰਚਦਿਆਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਜੀਵ ਠਾਕੁਰ ਦੇ ਪਿਤਾ ਨਹੀਂ ਰਹੇ। ਉਹ ਖ਼ੁਦ ਕ੍ਰਿਸ਼੍ਨਾ ਨਾਲ ਇੰਦੌਰ ਦੇ ਇਵੈਂਟ ਵਿੱਚ ਪਰਫ਼ਾਰਮ ਕਰਨ ਵਾਲੇ ਸਨ, ਪਰ ਹੁਣ ਇਸ ਦੁਖਦਾਈ ਖ਼ਬਰ ਕਾਰਨ ਇਹ ਇਵੈਂਟ ਪੋਸਟਪੋਨ ਹੋ ਰਿਹਾ ਹੈ।

ਰਾਜੀਵ ਠਾਕੁਰ-ਕ੍ਰਿਸ਼ਨਾ ਦਾ ਸ਼ੋਅ ਪੋਸਟਪੋਨ

ਇੰਦੌਰ ਦੇ ਸ਼ੋਅ ਬਾਰੇ ਕ੍ਰਿਸ਼ਨਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਇਸ ਦੁਖਦਾਈ ਖ਼ਬਰ ਕਾਰਨ ਸ਼ੋਅ ਨੂੰ ਰੱਦ ਕਰਨਾ ਪੈ ਰਿਹਾ ਹੈ। ਜਿਨ੍ਹਾਂ ਵੀ ਪ੍ਰਸ਼ੰਸਕਾਂ ਨੇ ਸ਼ੋਅ ਦੀਆਂ ਟਿਕਟਾਂ ਖਰੀਦੀਆਂ ਹਨ, ਉਨ੍ਹਾਂ ਵਿੱਚੋਂ ਕਿਸੇ ਦਾ ਵੀ ਪੈਸਾ ਬਰਬਾਦ ਨਹੀਂ ਜਾਵੇਗਾ, ਕਿਉਂਕਿ ਉਹ ਜਲਦੀ ਹੀ ਸ਼ੋਅ ਨੂੰ ਮੁੜ ਤੈਅ (ਰੀਸ਼ਡਿਊਲ) ਕਰਨਗੇ। ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਸਾਥ ਮੰਗਿਆ ਅਤੇ ਕਿਹਾ ਕਿ ਉਹ ਜਲਦੀ ਹੀ ਨਵੀਂ ਤਾਰੀਖ ਦਾ ਐਲਾਨ ਕਰਨਗੇ।

ਸ਼ੋਅ ਦੇ ਆਯੋਜਕ ਵੱਲੋਂ ਵੀ ਜਾਰੀ ਕੀਤਾ ਗਿਆ ਬਿਆਨ

ਕ੍ਰਿਸ਼ਨਾ ਤੋਂ ਬਾਅਦ ਸ਼ੋਅ ਦੇ ਆਯੋਜਕ ਨੇ ਵੀ ਐਲਾਨ ਕੀਤਾ ਕਿ ਪ੍ਰੋਗਰਾਮ ਨੂੰ ਜਲਦੀ ਹੀ ਮੁੜ ਤੈਅ (ਰੀਸ਼ਡਿਊਲ) ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਦੱਸਿਆ, ‘ਬਹੁਤ ਹੀ ਭਾਰੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਟਿਕਟਾਂ ਬੁੱਕ ਕਰ ਚੁੱਕੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ। ਅਚਾਨਕ ਆਈਆਂ ਦਿੱਕਤਾਂ ਦੇ ਚਲਦਿਆਂ ਸ਼ੋਅ ਨੂੰ ਮੁਲਤਵੀ ਕਰਨਾ ਪਿਆ ਹੈ। ਅਸੀਂ ਸਾਰਿਆਂ ਦੇ ਪੈਸੇ ਰਿਫੰਡ ਕਰ ਦੇਵਾਂਗੇ ਅਤੇ ਜਲਦੀ ਹੀ ਸ਼ੋਅ ਨੂੰ ਦੁਬਾਰਾ ਤੋਂ ਰੀਸ਼ਡਿਊਲ ਕਰਾਂਗੇ।’

© Copyright Galactic Television & Communications Pvt. Ltd. 2026. All rights reserved.