ਮਸ਼ਹੂਰ ਗਾਇਕ ਦਾ ਅਚਾਨਕ ਦੇਹਾਂਤ, ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਹੀ ਤੋੜਿਆ ਦਮ, ਪ੍ਰਸ਼ੰਸਕਾਂ ਤੇ ਪਰਿਵਾਰ ‘ਚ ਸੋਗ ਦੀ ਲਹਿਰ; ਸੰਗੀਤ ਜਗਤ ‘ਚ ਮਾਤਮ

ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਮਹਿਜ਼ 44 ਸਾਲਾਂ ਗਾਇਕ ਦੀ ਦੁਬਈ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਅਤੇ ਫੈਨਜ਼ ਡੂੰਘੇ ਸਦਮੇ ਦੇ ਵਿੱਚ ਹਨ।

By:  Lajwinder Kaur September 7th 2026 03:04 PM -- Updated: September 7th 2026 03:10 PM

ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਕੇਰਲ ਦੇ ਮਸ਼ਹੂਰ ਮਲਿਆਲਮ ਗਾਇਕ ਨਿਸਾਰ ਵਾਇਨਾਡ ਦਾ ਦੁਬਈ ਦੇ ਇੱਕ ਹਸਪਤਾਲ ਵਿੱਚ ਅਚਾਨਕ ਦੇਹਾਂਤ ਹੋ ਗਿਆ ਹੈ। ਉਹ ਮਹਿਜ਼ 44 ਸਾਲ ਦੇ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਅਣਹੋਣੀ

ਮਿਲੀ ਜਾਣਕਾਰੀ ਅਨੁਸਾਰ, ਨਿਸਾਰ ਵਾਇਨਾਡ ਨੇ ਸ਼ਨੀਵਾਰ ਸ਼ਾਮ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਮੌਤ ਤੋਂ ਕੁੱਝ ਹੀ ਘੰਟਿਆਂ ਬਾਅਦ ਅਜਮਾਨ ਵਿੱਚ ਉਨ੍ਹਾਂ ਦਾ ਇੱਕ ਲਾਈਵ ਸੰਗੀਤਕ ਪ੍ਰੋਗਰਾਮ ਹੋਣਾ ਸੀ, ਜਿਸ ਵਿੱਚ ਉਨ੍ਹਾਂ ਨੇ ਪਰਫ਼ਾਰਮ ਕਰਨਾ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਮੰਚ 'ਤੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਸਫ਼ਰ ਇਸ ਦੁਨੀਆ ਤੋਂ ਸਦਾ ਲਈ ਮੁੱਕ ਜਾਵੇਗਾ।

ਉਦਿਤ ਨਾਰਾਇਣ ਨਾਲ ਕੀਤੀ ਜਾਂਦੀ ਸੀ ਆਵਾਜ਼ ਦੀ ਤੁਲਨਾ

ਕੇਰਲ ਦੇ ਵਾਇਨਾਡ ਜ਼ਿਲ੍ਹੇ ਨਾਲ ਸਬੰਧਤ ਨਿਸਾਰ ਦਾ ਅਸਲੀ ਨਾਮ ਨਿਸਾਰ ਆਰੋਥ ਇਬਰਾਹਿਮ ਸੀ, ਪਰ ਕਲਾ ਦੀ ਦੁਨੀਆ ਵਿੱਚ ਉਹ 'ਨਿਸਾਰ ਵਾਇਨਾਡ' ਦੇ ਨਾਮ ਨਾਲ ਮਸ਼ਹੂਰ ਸਨ। ਉਨ੍ਹਾਂ ਦੀ ਜਾਦੂਈ ਆਵਾਜ਼ ਦੀ ਤੁਲਨਾ ਅਕਸਰ ਬਾਲੀਵੁੱਡ ਦੇ ਦਿੱਗਜ ਗਾਇਕ ਉਦਿਤ ਨਾਰਾਇਣ ਨਾਲ ਕੀਤੀ ਜਾਂਦੀ ਸੀ। ਉਨ੍ਹਾਂ ਦੀ ਇਹੋ ਖ਼ਾਸ ਆਵਾਜ਼ ਉਨ੍ਹਾਂ ਦੀ ਪਛਾਣ ਦਾ ਮੁੱਖ ਹਿੱਸਾ ਬਣ ਚੁੱਕੀ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਏ ਹਨ।

ਆਮ ਬੁਖਾਰ ਸਮਝ ਕੇ ਲਈ ਦਵਾਈ, ਪਰ ਹਾਲਤ ਵਿਗੜ ਗਈ

ਦੁਬਈ ਵਿੱਚ ਨਿਸਾਰ ਦੇ ਕਰੀਬੀ ਦੋਸਤ ਨੌਜਸ ਕਯਕੂਲ ਨੇ ਦੱਸਿਆ ਕਿ ਗਾਇਕ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਤੋਂ ਪੀੜਤ ਸਨ। ਸ਼ੁਰੂ ਵਿੱਚ ਇਸ ਨੂੰ ਆਮ ਸਮੱਸਿਆ ਸਮਝ ਕੇ ਉਹ ਸਿਰਫ਼ ਪੈਰਾਸੀਟਾਮੋਲ ਲੈ ਰਹੇ ਸਨ। ਸ਼ਨੀਵਾਰ ਦੁਪਹਿਰ ਨੂੰ ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜੀ ਤਾਂ ਉਨ੍ਹਾਂ ਨੇ ਖ਼ੁਦ ਫ਼ੋਨ ਕਰਕੇ ਹਸਪਤਾਲ ਜਾਣ ਦੀ ਗੱਲ ਕਹੀ।

ਹਸਪਤਾਲ ਪਹੁੰਚਦਿਆਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਦੋਸਤਾਂ ਨੇ ਡਾਕਟਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਦੋਸਤ ਨੇ ਦੱਸਿਆ ਕਿ ਨਿਸਾਰ ਨੇ ਬਹੁਤ ਛੋਟੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਸੀ। ਉਹ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੋਣ ਦੇ ਨਾਲ-ਨਾਲ ਬਹੁਤ ਨੇਕ ਦਿਲ ਇਨਸਾਨ ਸਨ।

ਮੌਤ ਦਾ ਅਸਲ ਕਾਰਨ (ਮੈਡੀਕਲ ਰਿਪੋਰਟ)

ਡਾਕਟਰੀ ਰਿਪੋਰਟਾਂ ਮੁਤਾਬਕ ਨਿਸਾਰ ਦੀ ਮੌਤ ਦਾ ਮੁੱਖ ਕਾਰਨ ਐਸਿਡੋਸਿਸ (Acidosis) ਦੱਸਿਆ ਗਿਆ ਹੈ, ਜੋ ਕਿ ਸਰੀਰ ਦੇ ਤਰਲ ਪਦਾਰਥਾਂ ਜਾਂ ਖ਼ੂਨ ਵਿੱਚ ਐਸਿਡਿਟੀ ਵਧਣ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਗੰਭੀਰ ਇਨਫੈਕਸ਼ਨ (ਸੈਪਟੀਸੀਮੀਆ) ਕਾਰਨ ਸਰੀਰ ਦੇ ਅੰਗਾਂ ਦਾ ਫੇਲ੍ਹ ਹੋ ਜਾਣਾ (Systemic Inflammatory Response Syndrome) ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਦੋਸਤਾਂ ਮੁਤਾਬਕ ਨਿਸਾਰ ਪਹਿਲਾਂ ਤੋਂ ਸ਼ੂਗਰ (Diabetes) ਦੀ ਸਮੱਸਿਆ ਤੋਂ ਪੀੜਤ ਸਨ, ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਹੋਰ ਗੰਭੀਰ ਬਿਮਾਰੀ ਬਾਰੇ ਨਹੀਂ ਪਤਾ ਸੀ।

Related Post

ਸੰਗੀਤ ਜਗਤ ਤੋਂ ਦੁਖਦਾਇਕ ਖਬਰ! ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਨੂੰ ਵੱਡਾ ਸਦਮਾ, ਪਤੀ ਲੈਫਟੀਨੈਂਟ ਕਰਨਲ ਸ਼ਰਨਜੀਤ ਗੁਲੇਰੀਆ ਦਾ ਦੇਹਾਂਤ, ਦਿੱਲੀ ਕੈਂਟ ਵਿਖੇ ਹੋਵੇਗਾ ਅੰਤਿਮ ਸੰਸਕਾਰ
7 ਸਤੰਬਰ ਨੂੰ GTC VYBE ’ਚ ਲੱਗੇਗੀ ਰੌਣਕ, ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਲਗਾਉਣਗੇ ਮਹਿਫ਼ਲ ਨੂੰ ਚਾਰ ਚੰਨ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ
ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦੇ ਟੁੱਟੇ ਰਿਸ਼ਤੇ ਦੀਆਂ ਅਫਵਾਹਾਂ ‘ਤੇ ਲੱਗਿਆ ਵਿਰਾਮ! ਵਿਆਹ ਦੇ 5 ਮਹੀਨੇ ਬਾਅਦ ਬਾਦਸ਼ਾਹ ਨੇ ਕਰਤਾ ਵੱਡਾ ਐਲਾਨ…
ਮਿਊਜ਼ਿਕ ਜਗਤ ਨੂੰ ਵੱਡਾ ਝਟਕਾ! ਮੂਸੇਵਾਲਾ ਵਾਂਗ ਘੇਰ ਕੇ ਮਾਰਿਆ ਨਾਮੀ ਗਾਇਕ; ਇੰਡਸਟਰੀ ‘ਚ ਫੈਲੀ ਦਹਿਸ਼ਤ, ਇਸ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ…
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ; PGI ‘ਚ ਤੋੜਿਆ ਦਮ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਨਸਾਫ਼ ਦੀ ਮੰਗ…
ਬਾਲੀਵੁੱਡ ‘ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦੇ ਪਤੀ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਹੋਈ ਸਰਜਰੀ ਫਿਰ ਤੋੜਿਆ ਦਮ…

© Copyright Galactic Television & Communications Pvt. Ltd. 2026. All rights reserved.