ਯਾਮੀ ਗੌਤਮ ਦੇ ਨਾਂ ਵੱਡੀ ਪ੍ਰਾਪਤੀ: 'ਆਰਟੀਕਲ 370' ਲਈ ਮਿਲਿਆ ਨੈਸ਼ਨਲ ਐਵਾਰਡ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਲਈ ਇਹ ਇੱਕ ਬਹੁਤ ਹੀ ਖਾਸ ਅਤੇ ਮਾਣਮੱਤਾ ਪਲ ਹੈ। 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਯਾਮੀ ਗੌਤਮ ਨੂੰ ਫਿਲਮ 'ਆਰਟੀਕਲ 370' ਲਈ ਬੈਸਟ ਐਕਟਰਸ (ਸਰਵੋਤਮ ਅਦਾਕਾਰਾ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

By:  Lajwinder Kaur July 18th 2026 09:02 PM -- Updated: July 18th 2026 09:13 PM

72nd National Film Awards: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਲਈ ਇਹ ਇੱਕ ਬਹੁਤ ਹੀ ਖਾਸ ਅਤੇ ਮਾਣਮੱਤਾ ਪਲ ਹੈ। 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਯਾਮੀ ਗੌਤਮ ਨੂੰ ਫਿਲਮ 'ਆਰਟੀਕਲ 370' ਲਈ ਬੈਸਟ ਐਕਟਰਸ (ਸਰਵੋਤਮ ਅਦਾਕਾਰਾ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਯਾਮੀ ਦੇ ਕਰੀਅਰ ਦਾ ਪਹਿਲਾ ਨੈਸ਼ਨਲ ਐਵਾਰਡ ਹੈ। ਸੋਸ਼ਲ ਮੀਡੀਆ ਉੱਤੇ ਕਲਾਕਾਰ ਅਤੇ ਫੈਨਜ਼ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ।

ਫਿਲਮ ਦੀ ਸ਼ਾਨਦਾਰ ਸਫਲਤਾ

'ਆਰਟੀਕਲ 370' ਫਿਲਮ ਨਾ ਸਿਰਫ਼ ਕ੍ਰਿਟਿਕਸ ਦੀ ਪਸੰਦ ਬਣੀ, ਸਗੋਂ ਇਸਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕੀਤੀ। Aditya Suhas Jambhale ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਬੈਸਟ ਫੀਚਰ ਫਿਲਮ ਦਾ ਖਿਤਾਬ ਵੀ ਮਿਲਿਆ ਹੈ।

ਮੀਡੀਆ ਰਿਪੋਰਟ ਮੁਤਾਬਕ, ਕਰੀਬ 20 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਇਸ ਫਿਲਮ ਨੇ ਦੁਨੀਆ ਭਰ ਵਿੱਚ ਲਗਭਗ 110 ਕਰੋੜ ਰੁਪਏ ਦਾ ਸ਼ਾਨਦਾਰ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਫਿਲਮ ਵਿੱਚ ਯਾਮੀ ਗੌਤਮ ਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਭਰਪੂਰ ਸਰਾਹਿਆ ਗਿਆ ਸੀ।

ਯਾਮੀ ਦਾ ਫਿਲਮੀ ਸਫ਼ਰ

ਯਾਮੀ ਗੌਤਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਕੰਨੜ ਫਿਲਮ 'ਉੱਲਾਸਾ ਉਤਸਾਹਾ' ਤੋਂ ਕੀਤੀ ਸੀ। ਇਸ ਤੋਂ ਬਾਅਦ 2012 ਵਿੱਚ 'ਵਿੱਕੀ ਡੋਨਰ' ਨਾਲ ਉਨ੍ਹਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਆਪਣੇ ਲੰਬੇ ਕਰੀਅਰ ਦੌਰਾਨ ਉਹ 'ਕਾਬਿਲ', 'ਉੜੀ: ਦ ਸਰਜੀਕਲ ਸਟ੍ਰਾਈਕ' ਅਤੇ 'ਓਐਮਜੀ 2' ਵਰਗੀਆਂ ਕਈ ਚਰਚਿਤ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਹੁਣ ਨੈਸ਼ਨਲ ਐਵਾਰਡ ਜਿੱਤ ਕੇ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਇੱਕ ਵਾਰ ਫਿਰ ਮਨਵਾ ਲਿਆ ਹੈ।


Related Post

ਜਾਣੋ ਕੌਣ ਹੈ ਜੈਸਮੀਨ ਸੈਂਡਲਸ ਦਾ ਮੰਗੇਤਰ ਸ਼ੇਖਰ ਚੌਧਰੀ? ਕੀ ਕਰਦਾ ਕੰਮ…ਗਾਇਕਾ ਨੇ ਸਟੇਜ 'ਤੇ ਕੀਤਾ ਸੀ ਮੰਗਣੀ ਦਾ ਐਲਾਨ
ਬਾਲੀਵੁੱਡ ਜਗਤ ਤੋਂ ਵੱਡੀ ਖਬਰ..ਇਹ ਨਾਮੀ ਅਦਾਕਾਰ ਮੁੜ ਜਾਏਗਾ ਜੇਲ੍ਹ! ਇਸ ਮਾਮਲੇ ‘ਚ ਹਾਈ ਕੋਰਟ ਨੇ ਖਾਰਜ ਕੀਤੀ ਅਪੀਲ
ਫਿਲਮ 'ਸਤਲੁਜ' ਦਾ ਦੇਸ਼ ਭਰ ਦੇ ਗੁਰੂ-ਘਰਾਂ ‘ਚ ਵਿਸ਼ੇਸ਼ ਪ੍ਰਦਰਸ਼ਨ; ਪੰਜਾਬ ਦੇ ਪਿੰਡਾਂ ‘ਚ ਦਿਖਾਈ ਜਾ ਰਹੀ ‘SATLUJ’, ਪੰਜਾਬੀਆਂ ‘ਚ ਭਾਰੀ ਉਤਸ਼ਾਹ
ਸੰਗੀਤ ਜਗਤ ਨੂੰ ਵੱਡਾ ਘਾਟਾ! ਮਸ਼ਹੂਰ ਗਾਇਕਾ ਦਾ 36 ਸਾਲ ਦੀ ਉਮਰ ‘ਚ ਦਿਹਾਂਤ; ਇਸ ਗੀਤ ਨੇ ਰਾਤੋ-ਰਾਤ ਬਣਿਆ ਸੀ ਸਟਾਰ…
ਐਲਬਮ 'DND' ਲੀਕ ਹੋਣ 'ਤੇ ਭੜਕੇ ਗੈਰੀ ਸੰਧੂ, ਕਿਹਾ- ਕਿਸੇ ‘ਪਤੰਦਰ’ ਨੇ ਮੇਰੀ ਮਿਹਨਤ 'ਤੇ ਫੇਰਿਆ ਪਾਣੀ
Satluj: ਫਿਲਮ 'ਸਤਲੁਜ' 'ਤੇ ਬੈਨ ਮਗਰੋਂ ਦਿਲਜੀਤ ਦੋਸਾਂਝ ਦੀ ਆਈ ਪ੍ਰਤੀਕਿਰਿਆ, ਲਾਈਵ ਹੋ ਬੋਲੇ-"ਅੱਜ ਘਰ-ਘਰ ਜਸਵੰਤ ਸਿੰਘ ਖਾਲੜਾ ਦੀ ਗੱਲ ਹੋ ਰਹੀ’

© Copyright Galactic Television & Communications Pvt. Ltd. 2026. All rights reserved.