19 ਅਗਸਤ ਨੂੰ ਬੈਂਕ ਬੰਦ ਜਾਂ ਖੁੱਲ੍ਹੇ! RBI ਨੇ ਦਿੱਤੀ ਹੈ ਛੁੱਟੀ, ਜਾਣੋ ਤੁਹਾਡੇ ਸ਼ਹਿਰ ਦੇ ਬੈਂਕ ਕਿਤੇ ਬੰਦ ਤਾਂ ਨਹੀਂ...

ਜੇਕਰ ਤੁਸੀਂ ਕੱਲ੍ਹ ਯਾਨੀਕਿ 19 ਅਗਸਤ ਨੂੰ ਬੈਂਕ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਹ ਨਾ ਹੋਏ ਕੱਲ ਤੁਹਾਨੂੰ ਬੈਂਕ ਦੇ ਦਰਵਾਜ਼ੇ ਤੇ ਤਾਲਾ ਲੱਗਿਆ ਮਿਲੇ। ਆਓ ਜਾਣਦੇ ਹਾਂ ਕੱਲ੍ਹ ਕਿੱਥੇ-ਕਿੱਥੇ ਬੈਂਕ ਬੰਦ ਹਨ।

By:  Lajwinder Kaur August 18th 2026 01:30 PM -- Updated: August 18th 2026 01:37 PM

ਜੇਕਰ ਤੁਸੀਂ ਕੱਲ੍ਹ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੈ ਅਤੇ ਇਸ ਲਈ ਬ੍ਰਾਂਚ ਜਾਣਾ ਜ਼ਰੂਰੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕੱਲ੍ਹ ਕੁਝ ਥਾਵਾਂ 'ਤੇ ਬੈਂਕਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਇਸ ਲਈ ਕੱਲ੍ਹ ਬ੍ਰਾਂਚ ਜਾਣ ਤੋਂ ਪਹਿਲਾਂ ਇਸ ਦੀ ਜਾਂਚ ਜ਼ਰੂਰ ਕਰ ਲਓ। ਆਖ਼ਰਕਾਰ ਜਾਣੋ ਕਿ ਰਿਜ਼ਰਵ ਬੈਂਕ ਨੇ 19 ਅਗਸਤ ਨੂੰ ਕੱਲ੍ਹ ਕਿਉਂ ਛੁੱਟੀ ਰੱਖੀ ਹੈ?

ਕੱਲ੍ਹ ਕਿਉਂ ਹੈ ਛੁੱਟੀ?

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਤੋਂ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਬੈਂਕ ਨਹੀਂ ਬੰਦ ਰਹਿਣਗੇ, ਬਲਕਿ ਸਿਰਫ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿੱਚ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, 19 ਅਗਸਤ ਨੂੰ ਤ੍ਰਿਪੁਰਾ ਵਿੱਚ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਨਿਕਯ ਬਹਾਦਰ ਦਾ ਜਨਮ ਦਿਨ ਹੈ। ਇਸ ਮੌਕੇ ਅਗਰਤਲਾ ਦੇ ਸਾਰੇ ਸਰਕਾਰੀ, ਨਿੱਜੀ ਅਤੇ ਖੇਤਰੀ ਬੈਂਕ ਬੰਦ ਰਹਿਣਗੇ।

ਕੀ ਤੁਹਾਡੇ ਸ਼ਹਿਰ ਵਿੱਚ ਬੈਂਕ ਖੁੱਲ੍ਹਣਗੇ ਜਾਂ ਨਹੀਂ?

ਕੱਲ੍ਹ ਤ੍ਰਿਪੁਰਾ ਵਿੱਚ ਭਾਵੇਂ ਬੈਂਕ ਸ਼ਾਖਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਪਰ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ, ਪਟਨਾ, ਜੈਪੁਰ, ਪੰਜਾਬ, ਹਰਿਆਣਾ ਵਰਗੇ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ਵਿੱਚ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ। ਅਜਿਹੇ ਵਿੱਚ ਇੱਥੇ ਰਹਿਣ ਵਾਲੇ ਲੋਕ ਬੈਂਕ ਜਾ ਕੇ ਆਪਣੇ ਕੰਮ ਆਸਾਨੀ ਨਾਲ ਨਿਪਟਾ ਸਕਣਗੇ। ਜੇਕਰ ਤੁਸੀਂ ਅਗਰਤਲਾ ਦੇ ਰਹਿਣ ਵਾਲੇ ਹੋ, ਤਾਂ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬੈਂਕ ਬੰਦ ਹੋਣ ਦੀ ਸਥਿਤੀ ਵਿੱਚ ਵੀ ਆਨਲਾਈਨ ਅਤੇ ਡਿਜੀਟਲ ਬੈਂਕਿੰਗ ਸੇਵਾਵਾਂ ਚੌਵੀ ਘੰਟੇ ਚਾਲੂ ਰਹਿਣਗੀਆਂ।

ਅਗਸਤ ਮਹੀਨੇ ਵਿੱਚ ਆਉਣ ਵਾਲੀਆਂ ਬਾਕੀ ਛੁੱਟੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  • 22 ਅਗਸਤ (ਚੌਥਾ ਸ਼ਨੀਵਾਰ): ਇਸ ਦਿਨ ਦੇਸ਼ ਭਰ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੀ ਛੁੱਟੀ ਰਹੇਗੀ।
  • 23 ਅਗਸਤ (ਐਤਵਾਰ): ਇਸ ਦਿਨ ਪੂਰੇ ਦੇਸ਼ ਵਿੱਚ ਹਫ਼ਤਾਵਾਰੀ ਛੁੱਟੀ ਹੋਵੇਗੀ।
  • 28 ਅਗਸਤ: ਪਹਿਲਾ ਓਨਮ - ਕੇਰਲ ਵਿੱਚ ਬੈਂਕ ਬੰਦ ਰਹਿਣਗੇ।
  • 29 ਅਗਸਤ: ਤਿਰੂਵਨੰਤਪੁਰਮ - ਕੇਰਲ ਵਿੱਚ ਬੈਂਕ ਬੰਦ ਰਹਿਣਗੇ।
  • 30 ਅਗਸਤ (ਐਤਵਾਰ): ਇਸ ਦਿਨ ਫਿਰ ਤੋਂ ਪੂਰੇ ਦੇਸ਼ ਵਿੱਚ ਹਫ਼ਤਾਵਾਰੀ ਛੁੱਟੀ ਹੋਵੇਗੀ।
  • 31 ਅਗਸਤ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ / ਅਵਨੀ ਅਵਿਤਮ - ਯੂਪੀ, ਐਮਪੀ, ਦਿੱਲੀ, ਗੁਜਰਾਤ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਬੈਂਕ ਛੁੱਟੀ।

ਬੈਂਕ ਬੰਦ ਹੋਣ ਦੀ ਸਥਿਤੀ 'ਚ ਕਿਵੇਂ ਕਰ ਸਕਦੇ ਹੋ ਪੈਸਿਆਂ ਦਾ ਲੈਣ-ਦੇਣ

ਜੇਕਰ ਬੈਂਕ ਬੰਦ ਹੋਣ ਜਾਂ ਕਿਸੇ ਛੁੱਟੀ ਕਾਰਨ ਤੁਸੀਂ ਬ੍ਰਾਂਚ ਨਾ ਜਾ ਸਕੋ, ਤਾਂ ਵੀ ਤੁਸੀਂ ਘਰ ਬੈਠੇ ਆਪਣਾ ਕੰਮ ਆਸਾਨੀ ਨਾਲ ਆਨਲਾਈਨ ਨਿਪਟਾ ਸਕਦੇ ਹੋ। ਇਸ ਲਈ ਤੁਸੀਂ ਹੇਠ ਲਿਖੇ ਡਿਜੀਟਲ ਸਾਧਨਾਂ ਦੀ ਵਰਤੋਂ ਕਰ ਸਕਦੇ ਹੋ:

ਨੈੱਟ ਬੈਂਕਿੰਗ ਅਤੇ ਮੋਬਾਈਲ ਐਪਸ: ਤੁਸੀਂ ਆਪਣੇ ਬੈਂਕ ਦੀ ਅਧਿਕਾਰਤ ਮੋਬਾਈਲ ਐਪ (ਜਿਵੇਂ YONO, Google Pay, PhonePe, Paytm ਆਦਿ) ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ ਅਤੇ ਬੈਲੇਂਸ ਚੈੱਕ ਕਰ ਸਕਦੇ ਹੋ।

UPI ਅਤੇ ATM ਸੇਵਾਵਾਂ: ਐਪਸ ਵਿੱਚ ਦਿੱਤੇ ਗਏ UPI ਸਿਸਟਮ ਰਾਹੀਂ 24 ਘੰਟੇ ਤੁਰੰਤ ਲੈਣ-ਦੇਣ ਕੀਤਾ ਜਾ ਸਕਦਾ ਹੈ, ਅਤੇ ਨਕਦ ਪੈਸੇ ਕਢਵਾਉਣ ਲਈ ਤੁਸੀਂ ਕਿਸੇ ਵੀ ਨਜ਼ਦੀਕੀ ATM ਦੀ ਵਰਤੋਂ ਕਰ ਸਕਦੇ ਹੋ।

© Copyright Galactic Television & Communications Pvt. Ltd. 2026. All rights reserved.