Gold-Silver Prices: ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ, ਹੋਲੀ ਤੋਂ ਪਹਿਲਾਂ ਕੀਮਤਾਂ ‘ਚ ਆਈ ਵੱਡੀ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹੈ ਰੇਟ!
Gold-Silver Prices: ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਿਸ਼ਵ ਪੱਧਰ ਤੋਂ ਲੈ ਕੇ ਘਰੇਲੂ ਬਾਜ਼ਾਰ ਤੱਕ ਕੀਮਤਾਂ ਵਿੱਚ ਅਚਾਨਕ ਤੇਜ਼ੀ ਅਤੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਹਲਚਲ
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਰਾਜਧਾਨੀ ਦਿੱਲੀ ਵਿੱਚ 24 ਕੈਰੇਟ (10 ਗ੍ਰਾਮ) ਸੋਨੇ ਦੀ ਕੀਮਤ ਵਧ ਕੇ 1,64,700 ਰੁਪਏ ਹੋ ਗਈ ਹੈ, ਜੋ ਕਿ ਪਿਛਲੇ ਕਾਰੋਬਾਰੀ ਦਿਨ 1,62,900 ਰੁਪਏ ਸੀ। ਦੂਜੇ ਪਾਸੇ, ਦਿੱਲੀ ਵਿੱਚ ਚਾਂਦੀ ਦੀ ਕੀਮਤ (ਸਾਰੇ ਟੈਕਸਾਂ ਸਮੇਤ) ਡਿੱਗ ਕੇ 2,68,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਜਿਹੜੇ ਲੋਕ ਵਿਆਹ-ਸ਼ਾਦੀ ਦੇ ਲਈ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਸਨ ਤਾਂ ਉਨ੍ਹਾਂ ਦੇ ਲਈ ਖਾਸ ਮੌਕਾ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) ਦਾ ਹਾਲ
ਸੋਨਾ: ਐਮ.ਸੀ.ਐਕਸ (MCX) 'ਤੇ ਸੋਨੇ ਦਾ ਵਾਅਦਾ ਭਾਅ (2 ਅਪ੍ਰੈਲ 2026 ਦਾ ਕੰਟਰੈਕਟ) 133 ਰੁਪਏ ਦੀ ਗਿਰਾਵਟ ਨਾਲ 1,61,971 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
ਚਾਂਦੀ: ਐਮ.ਸੀ.ਐਕਸ 'ਤੇ ਚਾਂਦੀ ਦੀ ਕੀਮਤ ਵੀ ਥੋੜ੍ਹੀ ਘੱਟ ਕੇ 2,74,389 ਰੁਪਏ (5 ਮਾਰਚ 2026 ਦਾ ਕੰਟਰੈਕਟ) ਪ੍ਰਤੀ ਕਿਲੋਗ੍ਰਾਮ ਰਹਿ ਗਈ।
(IBJA) ਦੇ ਅਨੁਸਾਰ, 27 ਫਰਵਰੀ ਸ਼ੁੱਕਰਵਾਰ ਸ਼ਾਮ ਨੂੰ ਬਾਜ਼ਾਰ ਬੰਦ ਹੋਣ ਤੱਕ 24 ਕੈਰੇਟ (10 ਗ੍ਰਾਮ) ਸੋਨੇ ਦੀ ਕੀਮਤ ਵਧ ਕੇ 1,59,097 ਰੁਪਏ ਦਰਜ ਕੀਤੀ ਗਈ। ਇਸ ਦੇ ਨਾਲ ਹੀ, IBJA ਦੇ ਮੁਤਾਬਕ ਚਾਂਦੀ ਦੀ ਕੀਮਤ 2,66,700 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।ਵੱਖ-ਵੱਖ ਕੈਰੇਟ ਅਨੁਸਾਰ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):ਸੋਨੇ ਦੀ ਕਿਸਮਕੀਮਤ (ਰੁਪਏ ਵਿੱਚ)24 ਕੈਰੇਟ ਸੋਨਾ1,59,097 ਰੁਪਏ22 ਕੈਰੇਟ ਸੋਨਾ1,45,733 ਰੁਪਏ18 ਕੈਰੇਟ ਸੋਨਾ1,19,323 ਰੁਪਏ14 ਕੈਰੇਟ ਸੋਨਾ 93,072 ਰੁਪਏ
ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ 10 ਗ੍ਰਾਮ)ਭਾਰਤ ਦੇ ਮੁੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਗੁਰੂਗ੍ਰਾਮ, ਚੰਡੀਗੜ੍ਹ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਸੋਨੇ ਦੇ ਭਾਅ ਲਗਭਗ ਇੱਕੋ ਜਿਹੇ ਬਣੇ ਹੋਏ ਹਨ।
ਸ਼ਹਿਰ 24 ਕੈਰੇਟ ਸੋਨਾ (10 ਗ੍ਰਾਮ) 22 ਕੈਰੇਟ ਸੋਨਾ (10 ਗ੍ਰਾਮ)
ਗੁਰੂਗ੍ਰਾਮ 1,61,710 ਰੁਪਏ 1,48,240 ਰੁਪਏ
ਚੰਡੀਗੜ੍ਹ 1,61,710 ਰੁਪਏ 1,48,240 ਰੁਪਏ
ਲੁਧਿਆਣਾ 1,61,710 ਰੁਪਏ 1,48,240 ਰੁਪਏ
ਮੁੰਬਈ 1,61,580 ਰੁਪਏ 1,48,110 ਰੁਪਏ
ਚੇਨਈ 1,62,540 ਰੁਪਏ 1,48,990 ਰੁਪਏ