Gold-Silver Rates: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ: ਜਾਣੋ ਅੱਜ ਦਾ ਤਾਜ਼ਾ ਰੇਟ; ਖਰੀਦਦਾਰਾਂ ਲਈ ਸੁਨਹਿਰੀ ਮੌਕਾ
Gold-Silver Rates Today: ਭਾਰਤ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 24 ਕੈਰੇਟ ਤੋਂ ਲੈ ਕੇ 18 ਕੈਰੇਟ ਤੱਕ ਦੇ ਸਾਰੇ ਸੈਗਮੈਂਟਸ ਵਿੱਚ ਕੀਮਤਾਂ ਕੁੱਝ ਘਟੀਆਂ ਹਨ। ਕੱਲ੍ਹ ਯਾਨੀ ਐਤਵਾਰ, 29 ਮਾਰਚ ਨੂੰ ਸੋਨੇ ਦੀ ਕੀਮਤ 1,48,090 ਰੁਪਏ ਸੀ, ਜਿਸ ਦੇ ਮੁਕਾਬਲੇ ਅੱਜ 24 ਕੈਰੇਟ ਸੋਨੇ ਦਾ ਭਾਅ 1,48,080 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਤਰ੍ਹਾਂ ਕੀਮਤ ਵਿੱਚ 10 ਰੁਪਏ ਦੀ ਮਾਮੂਲੀ ਗਿਰਾਵਟ ਆਈ ਹੈ।
ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ ਵੀ ਕੱਲ੍ਹ ਦੇ 1,35,750 ਰੁਪਏ ਦੇ ਮੁਕਾਬਲੇ ਅੱਜ 1,35,740 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਕੀ ਨੇ ਭਾਅ!
ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਮੁੰਬਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,48,080 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 1,35,740 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਰਾਜਧਾਨੀ ਦਿੱਲੀ ਅਤੇ ਜੈਪੁਰ ਵਿੱਚ ਸੋਨਾ ਥੋੜ੍ਹਾ ਮਹਿੰਗਾ ਹੈ, ਜਿੱਥੇ 24 ਕੈਰੇਟ ਦਾ ਭਾਅ 1,48,210 ਰੁਪਏ ਅਤੇ 22 ਕੈਰੇਟ ਦਾ ਭਾਅ 1,35,890 ਰੁਪਏ ਹੈ।
ਚੇਨਈ ਵਿੱਚ ਸੋਨੇ ਦੀਆਂ ਕੀਮਤਾਂ ਸਭ ਤੋਂ ਵੱਧ ਹਨ, ਜਿੱਥੇ 24 ਕੈਰੇਟ ਸੋਨਾ 1,49,010 ਰੁਪਏ ਅਤੇ 22 ਕੈਰੇਟ ਸੋਨਾ 1,36,590 ਰੁਪਏ ਵਿੱਚ ਵਿਕ ਰਿਹਾ ਹੈ। ਅਹਿਮਦਾਬਾਦ ਵਿੱਚ 24 ਕੈਰੇਟ ਸੋਨੇ ਦਾ ਰੇਟ 1,48,110 ਰੁਪਏ ਅਤੇ 22 ਕੈਰੇਟ ਦਾ ਰੇਟ 1,35,790 ਰੁਪਏ ਪ੍ਰਤੀ 10 ਗ੍ਰਾਮ ਹੈ।
ਪੰਜਾਬ 'ਚ ਕੀ ਨੇ ਸੋਨੇ-ਚਾਂਦੀ ਦੇ ਰੇਟ
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੀ ਗੱਲ ਕਰੀਏ, ਤਾਂ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਸੋਨੇ ਦੇ ਭਾਅ ਲਗਭਗ ਇੱਕੋ ਪੱਧਰ 'ਤੇ ਬਣੇ ਹੋਏ ਹਨ। ਅੱਜ ਲੁਧਿਆਣਾ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,48,210 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 1,35,890 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ। ਚੰਡੀਗੜ੍ਹ ਵਿੱਚ ਵੀ ਸੋਨੇ ਦੇ ਰੇਟਾਂ ਵਿੱਚ ਕੁਝ ਅਜਿਹਾ ਹੀ ਰੁਝਾਨ ਦੇਖਿਆ ਗਿਆ ਹੈ, ਜਿੱਥੇ ਸਥਾਨਕ ਟੈਕਸਾਂ ਕਾਰਨ ਕੀਮਤਾਂ ਵਿੱਚ ਮਾਮੂਲੀ ਫਰਕ ਹੋ ਸਕਦਾ ਹੈ।
ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਬਾਜ਼ਾਰਾਂ ਵਿੱਚ ਅੱਜ ਚਾਂਦੀ ਪ੍ਰਤੀ ਕਿਲੋਗ੍ਰਾਮ 2,48,880 ਰੁਪਏ ਦੇ ਕਰੀਬ ਵਿਕ ਰਹੀ ਹੈ। ਮਾਹਰਾਂ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੀ ਮਜ਼ਬੂਤੀ ਅਤੇ ਗਲੋਬਲ ਨਿਵੇਸ਼ਕਾਂ ਦੇ ਬਦਲਦੇ ਰੁਝਾਨ ਕਾਰਨ ਕੀਮਤਾਂ 'ਤੇ ਇਹ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਵਿਆਹਾਂ ਦੇ ਸੀਜ਼ਨ ਦੇ ਬਾਵਜੂਦ, ਕੀਮਤਾਂ ਵਿੱਚ ਆਈ ਇਸ ਨਰਮੀ ਨੇ ਖਰੀਦਦਾਰਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ।
ਇਸ ਤੋਂ ਸਾਫ਼ ਹੈ ਕਿ ਚੇਨਈ ਵਿੱਚ ਸੋਨੇ ਦੀਆਂ ਕੀਮਤਾਂ ਦੂਜੇ ਮਹਾਂਨਗਰਾਂ ਦੇ ਮੁਕਾਬਲੇ ਕੁਝ ਜ਼ਿਆਦਾ ਹਨ। ਦੂਜੇ ਪਾਸੇ, ਦਿੱਲੀ ਅਤੇ ਜੈਪੁਰ ਵਰਗੇ ਸ਼ਹਿਰਾਂ ਵਿੱਚ ਕੀਮਤਾਂ ਲਗਭਗ ਇੱਕੋ ਪੱਧਰ 'ਤੇ ਬਣੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਸੋਨੇ ਦੀਆਂ ਕੀਮਤਾਂ ਸਥਾਨਕ ਟੈਕਸਾਂ ਅਤੇ ਟ੍ਰਾਂਸਪੋਰਟੇਸ਼ਨ ਖਰਚਿਆਂ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਹੁੰਦੀਆਂ ਹਨ, ਜਿਸ ਕਾਰਨ ਕੀਮਤਾਂ ਵਿੱਚ 10 ਤੋਂ 100 ਰੁਪਏ ਤੱਕ ਦਾ ਅੰਤਰ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ, ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕੁਝ ਕੇਂਦਰੀ ਬੈਂਕ ਆਪਣੇ ਸੋਨੇ ਦੇ ਭੰਡਾਰ (Gold Reserve) ਨੂੰ ਵੇਚਣ ਬਾਰੇ ਵਿਚਾਰ ਕਰ ਰਹੇ ਹਨ। ਇਸ ਕਾਰਨ ਬਾਜ਼ਾਰ ਵਿੱਚ ਸੋਨੇ ਦੀ ਸਪਲਾਈ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਕੀਮਤਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ।
ਸੋਨੇ ਦੀ ਕੀਮਤ ਕਿਉਂ ਡਿੱਗੀ?
ਦੱਸ ਦੇਈਏ ਕਿ ਗਲੋਬਲ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਆਈ ਨਰਮੀ ਅਤੇ ਡਾਲਰ ਦੀ ਮਜ਼ਬੂਤੀ ਕਾਰਨ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ, MCX (ਮਲਟੀ ਕਮੋਡਿਟੀ ਐਕਸਚੇਂਜ) 'ਤੇ ਵੀ ਭਾਅ ਹੇਠਾਂ ਆਏ ਹਨ। ਅੱਜ ਸਵੇਰੇ MCX 'ਤੇ ਸੋਨੇ ਦੀਆਂ ਕੀਮਤਾਂ 0.66 ਫ਼ੀਸਦੀ ਤੱਕ ਡਿੱਗ ਕੇ 1,43,331 ਦੇ ਪੱਧਰ 'ਤੇ ਦੇਖੀਆਂ ਗਈਆਂ, ਜੋ ਕਿ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਦਾ ਸੰਕੇਤ ਦੇ ਰਿਹਾ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ
ਭਾਰਤ ਵਿੱਚ ਅੱਜ ਚਾਂਦੀ ਦੀ ਕੀਮਤ ਵਿੱਚ ਕੱਲ੍ਹ ਦੇ ਮੁਕਾਬਲੇ 2,210 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਚਾਂਦੀ ਦੀ ਕੀਮਤ 2,51,090 ਰੁਪਏ ਸੀ, ਜੋ ਕਿ ਅੱਜ ਘਟ ਕੇ 2,48,880 ਰੁਪਏ ਰਹਿ ਗਈ ਹੈ।
ਇਸੇ ਤਰ੍ਹਾਂ ਅੱਜ 1 ਗ੍ਰਾਮ ਚਾਂਦੀ ਦੀ ਕੀਮਤ 248.88 ਰੁਪਏ ਅਤੇ 10 ਗ੍ਰਾਮ ਚਾਂਦੀ ਦੀ ਕੀਮਤ 2,488.80 ਰੁਪਏ ਹੈ। ਜੇਕਰ 100 ਗ੍ਰਾਮ ਚਾਂਦੀ ਦੀ ਗੱਲ ਕਰੀਏ ਤਾਂ ਇਸ ਦਾ ਭਾਅ 24,888 ਰੁਪਏ ਦਰਜ ਕੀਤਾ ਗਿਆ ਹੈ।