ਘਰੇਲੂ ਫਿਊਚਰ ਮਾਰਕੀਟ ਵਿੱਚ ਮੰਗਲਵਾਰ, 28 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 5 ਜੂਨ, 2026 ਦੀ ਐਕਸਪਾਇਰੀ ਵਾਲਾ ਗੋਲਡ ਫਿਊਚਰ ਵਾਇਦਾ ਕਰੀਬ 820 ਰੁਪਏ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਐਮਸੀਐਕਸ 'ਤੇ ਸੋਨਾ ਵਾਇਦਾ 1,51,700 ਰੁਪਏ (ਪ੍ਰਤੀ 10 ਗ੍ਰਾਮ) 'ਤੇ ਖੁੱਲ੍ਹਿਆ, ਜਦਕਿ ਪਿਛਲੇ ਕਾਰੋਬਾਰੀ ਦਿਨ ਇਹ 1,51,721 ਰੁਪਏ 'ਤੇ ਬੰਦ ਹੋਇਆ ਸੀ।
ਸਵੇਰੇ ਕਰੀਬ 11:05 ਵਜੇ, ਸੋਨਾ ਵਾਇਦਾ 0.54 ਫ਼ੀਸਦੀ ਦੀ ਗਿਰਾਵਟ ਨਾਲ 1,50,905 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਦੌਰਾਨ ਗੋਲਡ ਫਿਊਚਰ ਵਾਇਦਾ 1,51,802 ਰੁਪਏ ਦੇ ਉੱਚੇ ਪੱਧਰ (ਹਾਈ ਲੈਵਲ) 'ਤੇ ਪਹੁੰਚ ਗਿਆ ਸੀ। ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ ਇਨ੍ਹਾਂ ਕੀਮਤੀ ਧਾਤਾਂ ਦੇ ਭਾਅ ਕੀ ਚੱਲ ਰਹੇ ਹਨ?
ਐਮਸੀਐਕਸ (MCX) 'ਤੇ 5 ਮਈ, 2026 ਦੀ ਐਕਸਪਾਇਰੀ ਵਾਲੀ ਚਾਂਦੀ 1.84 ਫ਼ੀਸਦੀ ਜਾਂ 4,400 ਰੁਪਏ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ। ਚਾਂਦੀ ਨੇ ਕਾਰੋਬਾਰੀ ਦਿਨ ਦੀ ਸ਼ੁਰੂਆਤ 2,40,490 ਰੁਪਏ 'ਤੇ ਕੀਤੀ ਸੀ ਅਤੇ ਦਿਨ ਦੇ ਕਾਰੋਬਾਰ ਦੌਰਾਨ ਇਹ 2,41,250 ਰੁਪਏ ਦੇ ਉੱਚੇ ਪੱਧਰ (ਹਾਈ ਲੈਵਲ) ਤੱਕ ਪਹੁੰਚ ਗਈ ਸੀ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਅੱਜ 10 ਗ੍ਰਾਮ ਚਾਂਦੀ 2,600 ਰੁਪਏ ਦੀ ਦਰ 'ਤੇ ਵਿਕ ਰਹੀ ਹੈ, ਜਦਕਿ 100 ਗ੍ਰਾਮ ਚਾਂਦੀ ਖ਼ਰੀਦਣ ਲਈ ਗਾਹਕਾਂ ਨੂੰ 26,000 ਰੁਪਏ ਦੇਣੇ ਪੈਣਗੇ। ਚੇਨਈ ਵਿੱਚ 10 ਗ੍ਰਾਮ ਚਾਂਦੀ ਦੀ ਕੀਮਤ 2,650 ਰੁਪਏ ਚੱਲ ਰਹੀ ਹੈ।
ਦਿੱਲੀ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)
24 ਕੈਰੇਟ: ₹1,53,150
22 ਕੈਰੇਟ: ₹1,40,400
18 ਕੈਰੇਟ: ₹1,14,900
ਮੁੰਬਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)
24 ਕੈਰੇਟ: ₹1,53,000
22 ਕੈਰੇਟ: ₹1,40,250
18 ਕੈਰੇਟ: ₹1,14,750
ਚੇਨਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)
24 ਕੈਰੇਟ: ₹1,53,820
22 ਕੈਰੇਟ: ₹1,41,000
18 ਕੈਰੇਟ: ₹1,17,600
ਪੰਜਾਬ ਦੇ ਵਿੱਚ ਕੀ ਨੇ ਭਾਅ
ਪੰਜਾਬ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਦੇਖਣ ਨੂੰ ਮਿਲਿਆ ਹੈ। ਵਿਆਹਾਂ ਦੇ ਸੀਜ਼ਨ ਦੌਰਾਨ ਬਾਜ਼ਾਰ ਵਿੱਚ ਗਾਹਕਾਂ ਦੀ ਕਾਫ਼ੀ ਚਹਿਲ-ਪਹਿਲ ਹੈ। ਅੱਜ ਸੂਬੇ ਵਿੱਚ 24 ਕੈਰੇਟ ਸੋਨੇ ਦਾ ਭਾਅ ਲਗਭਗ ₹1,53,850 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਚੱਲ ਰਿਹਾ ਹੈ, ਜਦਕਿ 22 ਕੈਰੇਟ ਸੋਨਾ (ਜੋ ਜ਼ਿਆਦਾਤਰ ਗਹਿਣੇ ਬਣਾਉਣ ਲਈ ਵਰਤਿਆ ਜਾਂਦਾ ਹੈ) ₹1,41,040 ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ। ਚਾਂਦੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਚਾਂਦੀ ਦੀ ਕੀਮਤ ਲਗਭਗ ₹2,59,900 ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਹੈ। ਨਿਵੇਸ਼ਕਾਂ ਅਤੇ ਖ਼ਰੀਦਦਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਈ ਵੀ ਖ਼ਰੀਦਦਾਰੀ ਕਰਨ ਤੋਂ ਪਹਿਲਾਂ ਹਮੇਸ਼ਾ ਲੇਟੈਸਟ ਮਾਰਕੀਟ ਰੇਟ ਅਤੇ ਹਾਲਮਾਰਕ ਦੀ ਜਾਂਚ ਜ਼ਰੂਰ ਕਰਨ।