ਸੋਨੇ-ਚਾਂਦੀ ਦੀਆਂ ਕੀਮਤਾਂ ਧੜੰਮ ਡਿੱਗੀਆਂ! ਚਾਂਦੀ 'ਚ 20,000 ਰੁਪਏ ਦੀ ਵੱਡੀ ਗਿਰਾਵਟ ਤੇ ਗੋਲਡ ਇੰਨੇ ਰੁਪਏ ਹੋਇਆ ਸਸਤਾ, ਜਾਣੋ 24K, 22K ਅਤੇ 18K ਸੋਨੇ ਦਾ ਰੇਟ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਬੁਰੀ ਤਰ੍ਹਾਂ ਹੇਠਾਂ ਡਿੱਗ ਗਈਆਂ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਜਿੱਥੇ ਸੋਨਾ 3,000 ਰੁਪਏ ਤੋਂ ਵੱਧ ਸਸਤਾ ਹੋਇਆ, ਉੱਥੇ ਹੀ ਚਾਂਦੀ ਦੀ ਕੀਮਤ ਵਿੱਚ 20,000 ਰੁਪਏ ਤੋਂ ਵੱਧ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ।
ਬੁਰੀ ਤਰ੍ਹਾਂ ਹੇਠਾਂ ਆਈਆਂ ਦੋਵੇਂ ਧਾਤਾਂ
ਦੇਸ਼ ਦੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿੱਚ ਵੀ ਦੋਵੇਂ ਧਾਤਾਂ ਬੁਰੀ ਤਰ੍ਹਾਂ ਟੁੱਟੀਆਂ। 'ਗੁਡਰਿਟਰਨਜ਼' (Goodreturns) ਅਤੇ ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ ਵੀ ਸੋਨੇ-ਚਾਂਦੀ ਦੇ ਭਾਅ ਧੜੰਮ ਹੇਠਾਂ ਆ ਗਏ ਹਨ।
MCX 'ਤੇ ਸੋਨੇ-ਚਾਂਦੀ ਦਾ ਕੀ ਹੈ ਭਾਅ?
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਰਾਤ 11 ਵਜੇ, ਮਈ ਡਿਲੀਵਰੀ ਵਾਲਾ ਸੋਨਾ 3,423 ਰੁਪਏ ਦੀ ਗਿਰਾਵਟ ਦੇ ਨਾਲ 1,58,555 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਮਹਿਜ਼ ਇੱਕ ਦਿਨ ਵਿੱਚ ਇਹ 2 ਫੀਸਦੀ ਤੋਂ ਵੀ ਜ਼ਿਆਦਾ ਰੁੜਕ ਗਿਆ। ਦਿਨ ਦੇ ਕਾਰੋਬਾਰ ਦੌਰਾਨ ਇਹ ਹੇਠਾਂ ਡਿੱਗ ਕੇ 1,58,150 ਰੁਪਏ ਤੱਕ ਪਹੁੰਚ ਗਿਆ ਸੀ।
ਦੂਜੇ ਪਾਸੇ, ਜੁਲਾਈ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਪ੍ਰਤੀ ਕਿਲੋ 20,000 ਰੁਪਏ ਤੋਂ ਵੀ ਜ਼ਿਆਦਾ ਟੁੱਟ ਗਈ। ਸ਼ੁੱਕਰਵਾਰ ਰਾਤ 11 ਵਜੇ ਇਹ 20,452 ਰੁਪਏ ਦੀ ਵੱਡੀ ਗਿਰਾਵਟ ਦੇ ਨਾਲ 2,70,650 ਰੁਪਏ 'ਤੇ ਸੀ। ਇੱਕੋ ਦਿਨ ਵਿੱਚ ਚਾਂਦੀ ਦੇ ਭਾਅ ਵਿੱਚ 7 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਕਾਰੋਬਾਰ ਦੌਰਾਨ ਇਹ 2,68,504 ਰੁਪਏ ਦੇ ਹੇਠਲੇ ਪੱਧਰ ਤੱਕ ਚਲੀ ਗਈ ਸੀ।
ਦੂਜੇ ਪਾਸੇ, ਜੁਲਾਈ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਪ੍ਰਤੀ ਕਿੱਲੋ 20 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਡਿੱਗ ਗਈ। ਸ਼ੁੱਕਰਵਾਰ ਰਾਤ 11 ਵਜੇ ਇਹ 20,452 ਰੁਪਏ ਦੀ ਵੱਡੀ ਗਿਰਾਵਟ ਦੇ ਨਾਲ 2,70,650 ਰੁਪਏ 'ਤੇ ਸੀ। ਮਹਿਜ਼ ਇੱਕ ਦਿਨ ਵਿੱਚ ਇਸ ਦੇ ਭਾਅ ਵਿੱਚ 7 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਦਿਨ ਦੇ ਕਾਰੋਬਾਰ ਦੌਰਾਨ ਚਾਂਦੀ ਹੇਠਾਂ ਟੁੱਟ ਕੇ 2,68,504 ਰੁਪਏ ਤੱਕ ਚਲੀ ਗਈ ਸੀ।
ਅੱਜ ਸਵੇਰੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦਾ ਭਾਅ
ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਵੱਡਿਆਂ ਸ਼ਹਿਰਾਂ ਵਿੱਚ ਅੱਜ ਸਵੇਰੇ ਸੋਨੇ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਅੱਜ ਚੰਡੀਗੜ੍ਹ ਵਿੱਚ 24 ਕੈਰੇਟ ਸੋਨਾ ₹1,60,240, 22 ਕੈਰੇਟ ₹1,46,900 ਅਤੇ 18 ਕੈਰੇਟ ₹1,20,220 ਪ੍ਰਤੀ 10 ਗ੍ਰਾਮ 'ਤੇ ਚੱਲ ਰਿਹਾ ਹੈ। ਲੁਧਿਆਣਾ ਵਿੱਚ 24 ਕੈਰੇਟ ਦਾ ਭਾਅ ₹1,60,240, 22 ਕੈਰੇਟ ਦਾ ₹1,46,886 ਅਤੇ 18 ਕੈਰੇਟ ਦਾ ਭਾਅ ₹1,20,180 ਹੈ।
ਜੇਕਰ ਦੂਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ ਅਤੇ ਲਖਨਊ ਵਿੱਚ 24 ਕੈਰੇਟ ਸੋਨੇ ਦਾ ਰੇਟ ₹1,58,060 ਅਤੇ 22 ਕੈਰੇਟ ਦਾ ਰੇਟ ₹1,44,900 ਹੈ। ਮੁੰਬਈ ਅਤੇ ਕੋਲਕਤਾ ਵਿੱਚ 24 ਕੈਰੇਟ ਸੋਨਾ ₹1,57,910 ਅਤੇ 22 ਕੈਰੇਟ ਸੋਨਾ ₹1,44,750 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦੋਂ ਕਿ ਚੇਨਈ ਵਿੱਚ ਸੋਨੇ ਦੇ ਭਾਅ ਸਭ ਤੋਂ ਵੱਧ ਹਨ, ਇੱਥੇ 24 ਕੈਰੇਟ ਸੋਨੇ ਦੀ ਕੀਮਤ ₹1,61,080 ਅਤੇ 22 ਕੈਰੇਟ ਦੀ ਕੀਮਤ ₹1,47,650 ਦਰਜ ਕੀਤੀ ਗਈ ਹੈ।