UPI ਪੇਮੈਂਟ ਕਰਨ ਵਾਲਿਆਂ ਲਈ ਵੱਡੀ ਖ਼ਬਰ, ਹੁਣ ਦੀਵਾਲੀ ਤੋਂ ਬਾਅਦ ਲਾਗੂ ਹੋਵੇਗਾ MDR…..
UPI ਰਾਹੀਂ ਭੁਗਤਾਨ ਕਰਨ ਵਾਲੇ ਕਾਰੋਬਾਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੀ UPI ਅਤੇ ਸਰਵਿਸਿਜ਼ ਸਟੀਅਰਿੰਗ ਕਮੇਟੀ ਨੇ ਕੁਝ ਖ਼ਾਸ ਵਪਾਰਕ ਲੈਣ-ਦੇਣ ’ਤੇ ਮਰਚੈਂਟ ਡਿਸਕਾਊਂਟ ਰੇਟ (MDR) ਲਾਗੂ ਕਰਨ ਦਾ ਫ਼ੈਸਲਾ ਦੀਵਾਲੀ ਤੋਂ ਬਾਅਦ ਤੱਕ ਟਾਲ ਦਿੱਤਾ ਹੈ। ਪਹਿਲਾਂ ਇਹ ਨਿਯਮ 15 ਅਕਤੂਬਰ ਤੋਂ ਲਾਗੂ ਹੋਣਾ ਸੀ। ਹੁਣ ਇਸ ਦੀ ਨਵੀਂ ਤਰੀਕ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਇਹ ਫ਼ੈਸਲਾ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਕਿਹੜੇ UPI ਲੈਣ-ਦੇਣ ’ਤੇ ਲੱਗੇਗਾ MDR ਚਾਰਜ?
ਨਵੇਂ ਫਰੇਮਵਰਕ ਤਹਿਤ ਸ਼ੇਅਰ ਬਾਜ਼ਾਰ ਅਤੇ ਨਿਵੇਸ਼ ਨਾਲ ਜੁੜੇ ਕੁਝ ਲੈਣ-ਦੇਣ ’ਤੇ 0.02 ਫ਼ੀਸਦੀ MDR ਚਾਰਜ ਲੱਗ ਸਕਦਾ ਹੈ। ਇਸ ਦਾ ਮਤਲਬ ਹੈ ਕਿ 1 ਲੱਖ ਰੁਪਏ ਦੇ ਲੈਣ-ਦੇਣ ’ਤੇ 20 ਰੁਪਏ ਅਤੇ 10 ਲੱਖ ਰੁਪਏ ਦੇ ਲੈਣ-ਦੇਣ ’ਤੇ 200 ਰੁਪਏ ਚਾਰਜ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ, 15 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ’ਤੇ ਵੱਧ ਤੋਂ ਵੱਧ 300 ਰੁਪਏ ਚਾਰਜ ਤੈਅ ਕੀਤਾ ਗਿਆ ਹੈ।
ਇਨ੍ਹਾਂ ਪਲੇਟਫਾਰਮਾਂ ’ਤੇ ਲਾਗੂ ਹੋ ਸਕਦਾ ਹੈ ਨਵਾਂ ਚਾਰਜ
ਨਵੇਂ MDR ਫਰੇਮਵਰਕ ਤਹਿਤ ਮਿਊਚੁਅਲ ਫੰਡ, ਸਟਾਕ ਬ੍ਰੋਕਰ, ਸਕਿਓਰਿਟੀ ਡੀਲਰ ਅਤੇ ਨਿਵੇਸ਼ ਨਾਲ ਜੁੜੇ ਪਲੇਟਫਾਰਮਾਂ ’ਤੇ ਹੋਣ ਵਾਲੇ ਕੁਝ UPI ਲੈਣ-ਦੇਣ ’ਤੇ ਚਾਰਜ ਲੱਗ ਸਕਦਾ ਹੈ। ਜੇਕਰ ਕੋਈ ਵਿਅਕਤੀ UPI ਰਾਹੀਂ ਸ਼ੇਅਰ ਖਰੀਦਦਾ ਹੈ, ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਦਾ ਹੈ ਜਾਂ ਬ੍ਰੋਕਰ ਰਾਹੀਂ ਲੈਣ-ਦੇਣ ਕਰਦਾ ਹੈ, ਤਾਂ ਸਬੰਧਤ ਨਿਯਮਾਂ ਅਨੁਸਾਰ ਉਸ ’ਤੇ MDR ਲਾਗੂ ਹੋ ਸਕਦਾ ਹੈ।
ਆਮ ਲੋਕਾਂ ਦੇ UPI ਭੁਗਤਾਨਾਂ ’ਤੇ ਕੀ ਪਵੇਗਾ ਅਸਰ?
ਆਮ ਲੋਕਾਂ ਨੂੰ ਇਸ ਫ਼ੈਸਲੇ ਨਾਲ ਰਾਹਤ ਮਿਲੇਗੀ। ਵਿਅਕਤੀ ਤੋਂ ਵਿਅਕਤੀ (Person-to-Person) ਹੋਣ ਵਾਲੇ UPI ਲੈਣ-ਦੇਣ ’ਤੇ ਕੋਈ ਚਾਰਜ ਨਹੀਂ ਲੱਗੇਗਾ। ਇਸੇ ਤਰ੍ਹਾਂ, 2,000 ਰੁਪਏ ਤੱਕ ਦੇ UPI ਲੈਣ-ਦੇਣ ’ਤੇ ਵੀ MDR ਨਹੀਂ ਲੱਗੇਗਾ। ਰੋਜ਼ਾਨਾ ਖਰੀਦਦਾਰੀ ਨਾਲ ਜੁੜੇ ਜ਼ਿਆਦਾਤਰ UPI ਭੁਗਤਾਨ ਵੀ ਇਸ ਚਾਰਜ ਦੇ ਦਾਇਰੇ ਤੋਂ ਬਾਹਰ ਰਹਿਣਗੇ।
ਹਾਲਾਂਕਿ, ਸਾਰੇ ਵਪਾਰਕ UPI ਭੁਗਤਾਨਾਂ ਨੂੰ ਪੂਰੀ ਤਰ੍ਹਾਂ ਚਾਰਜ-ਮੁਕਤ ਨਹੀਂ ਕਿਹਾ ਜਾ ਸਕਦਾ। NPCI ਦੀ ਕਮੇਟੀ ਨੇ ਤਿਉਹਾਰਾਂ ਦੇ ਮੱਦੇਨਜ਼ਰ ਚੋਣਵੇਂ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਜੁੜੇ UPI ਲੈਣ-ਦੇਣ ’ਤੇ MDR ਲਾਗੂ ਕਰਨ ਦਾ ਫ਼ੈਸਲਾ ਮੁਲਤਵੀ ਕੀਤਾ ਹੈ। ਇਹ ਨਿਯਮ ਦੀਵਾਲੀ ਤੋਂ ਬਾਅਦ ਲਾਗੂ ਹੋਵੇਗਾ, ਜਦਕਿ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।