ਅੱਜ 14 ਅਪ੍ਰੈਲ ਨੂੰ ਬੈਂਕ ਖੁੱਲ੍ਹੇ ਹਨ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਲਓ ਕਿਤੇ ਤੁਹਾਡੇ ਸ਼ਹਿਰ 'ਚ ਛੁੱਟੀ ਤਾਂ ਨਹੀਂ!

By  Lajwinder Kaur April 14th 2026 10:30 AM -- Updated: April 14th 2026 10:40 AM

Bank Holiday: ਅੱਜ 14 ਅਪ੍ਰੈਲ ਨੂੰ ਦੇਸ਼ ਦੇ ਵਿੱਚ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਸਕੂਲ-ਕਾਲਜਾਂ ਸਣੇ ਸਰਕਾਰੀ ਦਫਤਰਾਂ ਦੇ ਵਿੱਚ ਛੁੱਟੀ ਹੈ। ਪਰ ਅਜਿਹੇ ਦੇ ਵਿੱਚ ਹਰ ਕੋਈ ਭੰਬਲਭੂਸੇ ਦੇ ਵਿੱਚ ਰਹਿੰਦਾ ਹੈ ਕਿ ਬੈਂਕਾਂ ਦੇ ਵਿੱਚ ਛੁੱਟੀ ਹੈ ਜਾਂ ਨਹੀਂ? ਜੇਕਰ ਤੁਸੀਂ ਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਚੈੱਕ ਜਮ੍ਹਾ ਕਰਵਾਉਣ, ਪਾਸਬੁੱਕ ਅਪਡੇਟ ਕਰਾਉਣ ਜਾਂ ਕੈਸ਼ ਕਢਵਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਅੱਜ ਯਾਨੀ ਮੰਗਲਵਾਰ, 14 ਅਪ੍ਰੈਲ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸਾਖੀ ਅਤੇ ਬੀਹੂ ਵਰਗੇ ਕਈ ਵੱਡੇ ਤਿਉਹਾਰ ਮਨਾਏ ਜਾ ਰਹੇ ਹਨ।

ਇਸ ਲਈ, ਬੈਂਕ ਬ੍ਰਾਂਚ ਜਾ ਕੇ ਕੋਈ ਵੀ ਜ਼ਰੂਰੀ ਕੰਮ ਨਿਪਟਾਉਣ ਤੋਂ ਪਹਿਲਾਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਸ਼ਹਿਰ ਵਿੱਚ ਬੈਂਕ ਖੁੱਲ੍ਹਾ ਹੈ ਜਾਂ ਬੰਦ।

ਕੀ ਅੱਜ 14 ਅਪ੍ਰੈਲ 2026 ਨੂੰ ਬੈਂਕ ਖੁੱਲ੍ਹੇ ਹਨ ਜਾਂ ਬੰਦ?

ਅੱਜ ਮੰਗਲਵਾਰ, 14 ਅਪ੍ਰੈਲ 2026 ਨੂੰ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਦੇ ਕੈਲੰਡਰ ਅਨੁਸਾਰ, ਅੱਜ ਡਾ. ਅੰਬੇਡਕਰ ਜਯੰਤੀ ਤੋਂ ਇਲਾਵਾ ਵਿਸਾਖੀ, ਤਾਮਿਲ ਨਵਾਂ ਸਾਲ ਅਤੇ ਬੋਹਾਗ ਬੀਹੂ ਵਰਗੇ ਮਹੱਤਵਪੂਰਨ ਤਿਉਹਾਰਾਂ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

ਇਸ ਕਾਰਨ ਅੱਜ ਬੈਂਕਾਂ ਵਿੱਚ ਜਾ ਕੇ ਕੋਈ ਵੀ ਕੰਮ ਨਹੀਂ ਹੋ ਸਕੇਗਾ। ਜੇਕਰ ਤੁਸੀਂ ਬੈਂਕ ਜਾ ਕੇ ਚੈੱਕ ਜਮ੍ਹਾ ਕਰਵਾਉਣ, ਪਾਸਬੁੱਕ ਅਪਡੇਟ ਕਰਾਉਣ ਜਾਂ ਕਾਊਂਟਰ ਤੋਂ ਨਕਦੀ ਕਢਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਇਹ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ।

ਅੱਜ ਕਿੱਥੇ-ਕਿੱਥੇ ਬੈਂਕ ਬੰਦ ਰਹਿਣਗੇ ਅਤੇ ਛੁੱਟੀ ਕਿਉਂ ਹੈ?

ਅੱਜ 14 ਅਪ੍ਰੈਲ ਨੂੰ ਵੱਖ-ਵੱਖ ਤਿਉਹਾਰਾਂ ਦੇ ਕਾਰਨ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ। ਅੰਬੇਡਕਰ ਜਯੰਤੀ ਦੇ ਮੌਕੇ 'ਤੇ ਦਿੱਲੀ, ਮੁੰਬਈ, ਲਖਨਊ, ਬੈਂਗਲੁਰੂ, ਚੇਨਈ, ਕੋਲਕਾਤਾ, ਪਟਨਾ, ਜੈਪੁਰ, ਹੈਦਰਾਬਾਦ, ਕਾਨਪੁਰ ਅਤੇ ਨਾਗਪੁਰ ਵਰਗੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿੱਚ ਬੈਂਕਾਂ ਦੀ ਛੁੱਟੀ ਹੈ।

ਵਿਸਾਖੀ: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਵਿਸਾਖੀ ਦੇ ਜਸ਼ਨਾਂ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

ਤਾਮਿਲ ਨਵਾਂ ਸਾਲ (ਪੁਥਾਂਡੂ): ਚੇਨਈ ਅਤੇ ਤਾਮਿਲਨਾਡੂ ਦੇ ਹੋਰ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।

ਬੋਹਾਗ ਬੀਹੂ: ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਇਸ ਤਿਉਹਾਰ ਕਰਕੇ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ।

ਇਸ ਤੋਂ ਇਲਾਵਾ ਗੁਜਰਾਤ, ਉੱਤਰ ਪ੍ਰਦੇਸ਼, ਕੇਰਲ, ਜੰਮੂ, ਰਾਜਸਥਾਨ, ਉੱਤਰਾਖੰਡ, ਮਹਾਰਾਸ਼ਟਰ, ਬਿਹਾਰ, ਗੋਆ ਅਤੇ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਵੀ ਅੱਜ ਬੈਂਕ ਬ੍ਰਾਂਚਾਂ ਬੰਦ ਰਹਿਣਗੀਆਂ।

ਭਾਰਤੀ ਰਿਜ਼ਰਵ ਬੈਂਕ (RBI) ਹਰ ਸਾਲ ਛੁੱਟੀਆਂ ਦੀ ਵੱਖ-ਵੱਖ ਰਾਜਵਾਰ ਸੂਚੀ ਜਾਰੀ ਕਰਦਾ ਹੈ। ਕਈ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਹਨ, ਜਦੋਂ ਕਿ ਕੁਝ ਸਿਰਫ਼ ਸਥਾਨਕ ਤਿਉਹਾਰਾਂ ਦੇ ਕਾਰਨ ਹੁੰਦੀਆਂ ਹਨ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ।

ਅਪ੍ਰੈਲ 2026 ਵਿੱਚ ਅੱਗੇ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? 

  • 15 ਅਪ੍ਰੈਲ 2026: ਹਿਮਾਚਲ ਦਿਵਸ, ਵਿਸ਼ੂ ਅਤੇ ਬੰਗਾਲੀ ਨਵੇਂ ਸਾਲ ਦੇ ਕਾਰਨ ਸ਼ਿਮਲਾ, ਕੋਲਕਾਤਾ, ਕੋਚੀ, ਗੁਹਾਟੀ ਅਤੇ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
  • 16 ਅਪ੍ਰੈਲ 2026: ਬੋਹਾਗ ਬੀਹੂ ਦੇ ਕਾਰਨ ਗੁਹਾਟੀ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
  • 20 ਅਪ੍ਰੈਲ 2026: ਬਸਵਾ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ।
  • 21 ਅਪ੍ਰੈਲ 2026: ਗਰੀਆ ਪੂਜਾ ਦੇ ਕਾਰਨ ਅਗਰਤਲਾ ਵਿੱਚ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।
  • 25 ਅਪ੍ਰੈਲ 2026: ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
  • 26 ਅਪ੍ਰੈਲ 2026: ਐਤਵਾਰ ਦੀ ਹਫ਼ਤਾਵਾਰੀ ਛੁੱਟੀ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।

ਬੈਂਕ ਬੰਦ ਹੋਣ 'ਤੇ ਕਿਵੇਂ ਨਿਪਟਾਈਏ ਆਪਣੇ ਜ਼ਰੂਰੀ ਕੰਮ?

ਭਾਵੇਂ ਅੱਜ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਹਨ, ਪਰ ਤੁਹਾਡੇ ਬੈਂਕਿੰਗ ਕੰਮ ਨਹੀਂ ਰੁਕਣਗੇ। ਬ੍ਰਾਂਚ ਬੰਦ ਹੋਣ ਕਾਰਨ ਚੈੱਕ ਕਲੀਅਰੈਂਸ, ਪਾਸਬੁੱਕ ਅਪਡੇਟ ਅਤੇ ਕਾਊਂਟਰ ਨਾਲ ਜੁੜੇ ਲੈਣ-ਦੇਣ ਤਾਂ ਨਹੀਂ ਹੋ ਸਕਣਗੇ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਬੈਂਕ ਦੀਆਂ ਡਿਜੀਟਲ ਸੇਵਾਵਾਂ ਹਮੇਸ਼ਾ ਦੀ ਤਰ੍ਹਾਂ ਚਾਲੂ ਰਹਿਣਗੀਆਂ।

ਨੈੱਟ ਬੈਂਕਿੰਗ ਅਤੇ ਮੋਬਾਈਲ ਐਪ: ਇਹ ਸੇਵਾਵਾਂ 24x7 ਚਾਲੂ ਰਹਿਣਗੀਆਂ, ਜਿਸ ਨਾਲ ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

UPI ਪੇਮੈਂਟ: Google Pay, PhonePe ਅਤੇ Paytm ਵਰਗੀਆਂ ਸੇਵਾਵਾਂ ਰਾਹੀਂ ਤੁਸੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ।

ATM ਸੇਵਾ: ਨਕਦੀ (Cash) ਦੀ ਲੋੜ ਹੋਣ 'ਤੇ ਤੁਸੀਂ ਕਿਸੇ ਵੀ ਨੇੜਲੇ ATM ਦੀ ਵਰਤੋਂ ਕਰ ਸਕਦੇ ਹੋ। ਇਹਨਾਂ ਸੇਵਾਵਾਂ ਦੀ ਮਦਦ ਨਾਲ ਤੁਸੀਂ ਆਪਣੇ ਜ਼ਰੂਰੀ ਕੰਮ ਬਿਨਾਂ ਬੈਂਕ ਜਾਏ ਨਿਪਟਾ ਸਕਦੇ ਹੋ। 


© Copyright Galactic Television & Communications Pvt. Ltd. 2026. All rights reserved.