Amritsar: ਅੰਮ੍ਰਿਤਸਰ ਦੇ ਥਾਣੇ 'ਤੇ ਗ੍ਰੇਨੇਡ ਹਮਲੇ ਦੀ ਵਾਇਰਲ ਵੀਡੀਓ ਨੇ ਮਚਾਈ ਹਲਚਲ,ਹੱਥਾਂ 'ਚ ਫੜੇ ਦਿਖੇ 2 ਹੈਂਡ ਗ੍ਰੇਨੇਡ, ਫਿਰ ਹੋਇਆ ਜ਼ੋਰਦਾਰ ਧਮਾਕਾ

By:  Lajwinder Kaur April 1st 2026 03:33 PM -- Updated: April 1st 2026 03:48 PM

Amritsar News: ਅੰਮ੍ਰਿਤਸਰ ਦੇ ਥਾਣਾ ਭਿੰਡੀ ਸੈਦਾਂ 'ਤੇ ਹੋਏ ਗ੍ਰੇਨੇਡ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। 14 ਸੈਕਿੰਡ ਦੀ ਇਸ ਵੀਡੀਓ ਵਿੱਚ ਦੋ ਨੌਜਵਾਨ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਹੱਥ ਵਿੱਚ ਹੈਂਡ ਗ੍ਰੇਨੇਡ ਹੈ। ਵੀਡੀਓ ਦੇ ਅਖੀਰ ਵਿੱਚ ਧਮਾਕਾ ਹੁੰਦਾ ਸਾਫ਼ ਦਿਖ ਰਿਹਾ ਹੈ। ਦੱਸਣਯੋਗ ਹੈ ਕਿ ਇਹ ਥਾਣਾ ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ।

ਭਿੰਡੀ ਸੈਦਾਂ ਥਾਣੇ 'ਤੇ ਇਹ ਹਮਲਾ 30 ਮਾਰਚ ਦੀ ਸਵੇਰ ਨੂੰ ਹੋਇਆ ਸੀ। ਸੂਤਰਾਂ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਸਨ। ਘਟਨਾ ਤੋਂ ਤੁਰੰਤ ਬਾਅਦ ਥਾਣੇ ਦੇ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੀਸੀਟੀਵੀ (CCTV) ਫੁਟੇਜ ਵਿੱਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਕੈਦ ਹੋ ਗਏ ਹਨ।

ਥਾਣੇ 'ਤੇ ਹੋਏ ਇਸ ਹੈਂਡ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ ਸੀ। ਹਾਲਾਂਕਿ, ਪੁਲਿਸ ਨੇ ਇਸ ਸੋਸ਼ਲ ਮੀਡੀਆ ਪੋਸਟ ਨੂੰ ਫਰਜ਼ੀ ਦੱਸਿਆ ਹੈ।

ਵੀਡੀਓ ਵਿੱਚ ਨਜ਼ਰ ਆ ਰਹੇ

ਵੀਡੀਓ ਵਿੱਚ ਦੋ ਨੌਜਵਾਨਾਂ ਦੇ ਹੱਥ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਗ੍ਰੇਨੇਡ ਫੜੇ ਹੋਏ ਹਨ। ਇੱਕ ਨੌਜਵਾਨ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ, "ਆਹ... ਲੱਗੀ ਕਾਰਵਾਈ ਹੋਣ।" ਇਸ ਤੋਂ ਬਾਅਦ ਵੀਡੀਓ ਵਿੱਚ ਥਾਣੇ ਦੇ ਪਿਛਲੇ ਹਿੱਸੇ ਦਾ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਸ ਵਿੱਚ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਅਤੇ ਧੂੰਏਂ ਦਾ ਗੁਬਾਰ ਉੱਠਦਾ ਨਜ਼ਰ ਆਉਂਦਾ ਹੈ। ਹਾਲਾਂਕਿ ਜੀਟੀਸੀ ਨਿਊਜ਼ ਇਸ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀਡੀਓ ਕਿਤੇ AI ਦੇ ਨਾਲ ਤਾਂ ਨਹੀਂ ਤਿਆਰ ਕੀਤੀ ਗਈ ਹੈ। ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਇਸ ਵਾਇਰਲ ਹੋ ਰਹੀ ਵੀਡੀਓ  ਦੇ ਵਿੱਚ ਕਿੰਨੀ ਕੁ ਸੱਚਾਈ ਹੈ। 

Related Post

ਮੈਡ ਸੰਧੂ ਮਾਮਲੇ 'ਚ ਵੱਡਾ ਅਪਡੇਟ! 3 ਦਿਨਾਂ ਦੀ ਦਿਨ-ਰਾਤ ਮਿਹਨਤ ਤੋਂ ਬਾਅਦ ਅਹਿਮਦਾਬਾਦ ਤੋਂ ਮੁੱਖ ਸ਼ੂਟਰ ਗ੍ਰਿਫ਼ਤਾਰ, ਕੁੱਲ 6 ਮੁਲਜ਼ਮ ਕਾਬੂ, ਪੁਲਿਸ ਨੇ ਖੋਲ੍ਹੇ ਕਈ ਰਾਜ਼
ਅੰਮ੍ਰਿਤਸਰ ‘ਚ ਕੱਢੀ ਗਈ 'ਸੇਵਾ ਜੋਤੀ ਯਾਤਰਾ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ PM ਮੋਦੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਸਿਜਦਾ
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਗੈਰ-ਕਾਨੂੰਨੀ ਹਥਿਆਰਾਂ ਦੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼, 8 ਮੁਲਜ਼ਮ ਗ੍ਰਿਫ਼ਤਾਰ ਅਤੇ 15 ਪਿਸਤੌਲ ਬਰਾਮਦ
ਅੰਮ੍ਰਿਤਸਰ ‘ਚ ਡਿਊਟੀ ਤੋਂ ਪਰਤ ਰਹੇ GRP ਦੇ ASI 'ਤੇ ਤਿੰਨ ਹਮਲਾਵਰਾਂ ਵੱਲੋਂ ਫਾਇਰਿੰਗ, ਬਾਂਹ ਨੂੰ ਚੀਰਦੀ ਹੋਈ ਨਿਕਲੀ ਗੋਲੀ
ਗੁਰੂ ਨਗਰੀ ਅੰਮ੍ਰਿਤਸਰ ਨੂੰ ਮਿਲੇਗਾ ਕੇਂਦਰੀ ਯੂਨੀਵਰਸਿਟੀ ਦਾ ਵੱਡਾ ਤੋਹਫ਼ਾ! ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕੇਂਦਰੀ ਸਿੱਖਿਆ ਮੰਤਰੀ ਨਾਲ ਕੀਤੀ ਅਹਿਮ ਮੁਲਾਕਾਤ
ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ: ਗੁਰੂ ਕੀ ਵਡਾਲੀ ‘ਚ ਵੱਡਾ CASO ਆਪਰੇਸ਼ਨ, ਸ਼ੱਕੀ ਵਾਹਨਾਂ ਸਣੇ 6 ਵਿਅਕਤੀ ਕਾਬੂ

© Copyright Galactic Television & Communications Pvt. Ltd. 2026. All rights reserved.