ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਟੀਮ ਦੀ ਇਮਾਨਦਾਰੀ, NRI ਦਾ 20 ਲੱਖ ਰੁਪਏ ਨਾਲ ਭਰਿਆ ਬੈਗ ਮੋੜਿਆ, SGPC ਪ੍ਰਧਾਨ ਨੇ ਕੀਤਾ ਸਨਮਾਨਿਤ

By:  Lajwinder Kaur April 16th 2026 05:14 PM -- Updated: April 16th 2026 05:19 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸੁਰੱਖਿਆ ਟੀਮ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਪੇਸ਼ ਕਰਦਿਆਂ ਇੱਕ NRI ਸਿੱਖ ਪਰਿਵਾਰ ਦਾ ਗੁਆਚਿਆ ਹੋਇਆ ਕੀਮਤੀ ਬੈਗ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ (ਭਾਰਤੀ ਰੁਪਏ ਅਨੁਸਾਰ ਲਗਭਗ 20 ਲੱਖ ਰੁਪਏ), ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸ਼ਰਧਾਲੂ ਸਰਦਾਰ ਸੋਢੀ ਸਿੰਘ ਆਪਣੀ ਫਲਾਈਟ ਦੀ ਜਲਦਬਾਜ਼ੀ ਕਾਰਨ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਸ਼ਿਕਾਇਤ ਮਿਲਣ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ 5 ਮੈਂਬਰੀ ਸੁਰੱਖਿਆ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬੈਗ ਬਰਾਮਦ ਕੀਤਾ ਅਤੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ।

ਸੁਰੱਖਿਆ ਟੀਮ ਦਾ ਕੀਤਾ ਵਿਸ਼ੇਸ਼ ਸਨਮਾਨ

ਇਸ ਸ਼ਲਾਘਾਯੋਗ ਕਾਰਜ ਲਈ ਸੁਰੱਖਿਆ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਸੰਗਤ ਦਾ ਭਰੋਸਾ ਜਿੱਤਿਆ ਹੈ, ਜਿਸ ਨਾਲ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।

ਗਰਮੀ ਦੇ ਮੌਸਮ ਅਤੇ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੇਵਾਦਾਰਾਂ ਨੂੰ ਹਦਾਇਤ ਕੀਤੀ ਕਿ ਛੋਟੇ ਬੱਚਿਆਂ ਵਾਲੀਆਂ ਮਾਵਾਂ, ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਵੱਖਰੀ ਕਤਾਰ ਦਾ ਪ੍ਰਬੰਧ ਕੀਤਾ ਜਾਵੇ। ਇਸ ਦਾ ਮੁੱਖ ਮਕਸਦ ਉਨ੍ਹਾਂ ਨੂੰ ਲੰਬੀਆਂ ਲਾਈਨਾਂ ਵਿੱਚ ਹੋਣ ਵਾਲੀ ਖੱਜਲ-ਖੁਆਰੀ ਅਤੇ ਪਰੇਸ਼ਾਨੀ ਤੋਂ ਬਚਾਉਣਾ ਹੈ।

ਸੰਗਤ ਦੀ ਸੁਰੱਖਿਆ ਸ਼੍ਰੋਮਣੀ ਕਮੇਟੀ ਦੀ ਪਹਿਲ - ਧਾਮੀ

ਉਨ੍ਹਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਜੇਕਰ ਪਰਿਵਾਰ ਵੱਡਾ ਹੈ, ਤਾਂ ਬੱਚਿਆਂ ਵਾਲੇ ਮੈਂਬਰ ਵੱਖਰੀ ਲਾਈਨ ਦੀ ਸਹੂਲਤ ਦਾ ਲਾਭ ਲੈਣ ਅਤੇ ਬਾਕੀ ਮੈਂਬਰ ਆਮ ਵਿਵਸਥਾ ਅਨੁਸਾਰ ਸਹਿਯੋਗ ਕਰਨ। ਐਡਵੋਕੇਟ ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਘਰ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਸ਼੍ਰੋਮਣੀ ਕਮੇਟੀ ਦੀ ਮੁੱਖ ਤਰਜੀਹ ਹੈ।

Related Post

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ: 5.5 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ 4 ਤਸਕਰ ਕਾਬੂ, ਵਿਦੇਸ਼ੀ ਤਸਕਰਾਂ ਨਾਲ ਜੁੜੇ ਤਾਰ...
ਅੰਮ੍ਰਿਤਸਰ ਦੇ ਨਾਮੀ ਹੋਟਲ 'ਚ ਭਿਆਨਕ ਅੱਗ: ਜਨਰੇਟਰ 'ਚ ਧਮਾਕੇ ਨਾਲ ਮਚੀ ਹਫੜਾ-ਦਫੜੀ
ਅੰਮ੍ਰਿਤਸਰ ਏਅਰਪੋਰਟ 'ਤੇ ਵੱਡਾ ਐਕਸ਼ਨ! 1 ਕਰੋੜ ਦਾ ਸੋਨਾ ਬਰਾਮਦ, ਇੰਝ ਅੱਖਾਂ ‘ਚ ਘੱਟਾ ਪਾ ਲਿਆ ਰਹੇ ਸੀ ਗੋਲਡ, ਮਹਿਲਾ ਸਮੇਤ 3 ਵਿਅਕਤੀ ਗ੍ਰਿਫ਼ਤਾਰ
ਭਾਜਪਾ ਦੇ ਕੌਮੀ ਪ੍ਰਧਾਨ 3 ਦਿਨਾਂ ਦੇ ਪੰਜਾਬ ਦੌਰੇ 'ਤੇ: ਨਿਤਿਨ ਨਬੀਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ: ਕੇਸਰੀ ਦਸਤਾਰ ਸਜਾ ਭਾਂਡੇ ਧੋਣ ਦੀ ਕੀਤੀ ਸੇਵਾ
ਬਿਕਰਮ ਮਜੀਠੀਆ ਨੂੰ ਵੱਡੀ ਰਾਹਤ: ਮਿਲੀ ਅਗਾਊਂ ਜ਼ਮਾਨਤ, ਅੰਮ੍ਰਿਤਸਰ ਅਦਾਲਤ ਨੇ ਦਿੱਤਾ ਆਹ ਫੈਸਲਾ….
'ਕਾਕਰੋਚ ਜਨਤਾ ਪਾਰਟੀ' ਦੀ ਪੰਜਾਬ 'ਚ ਐਂਟਰੀ: ਭਲਕੇ ਅੰਮ੍ਰਿਤਸਰ ਪਹੁੰਚਣਗੇ ਸੰਸਥਾਪਕ ਦੀਪਕੇ, ਕੇਂਦਰ ਖ਼ਿਲਾਫ਼ ਕਰਨਗੇ ਪ੍ਰਦਰਸ਼ਨ

© Copyright Galactic Television & Communications Pvt. Ltd. 2026. All rights reserved.