ਜ਼ੋਰਦਾਰ ਧਮਾਕੇ ਦੇ ਨਾਲ ਦਹਿਲਿਆ ਅੰਮ੍ਰਿਤਸਰ! ਇਲਾਕੇ ‘ਚ ਪੈ ਗਿਆ ਚੀਕ-ਚਿਹਾੜਾ, ਇੱਕ ਔਰਤ ਦੀ ਗਈ ਜਾਨ, ਜਾਣੋ ਪੂਰਾ ਮਾਮਲਾ

By:  Lajwinder Kaur May 21st 2026 04:01 PM -- Updated: May 21st 2026 04:59 PM

ਅੰਮ੍ਰਿਤਸਰ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਇੱਕ ਤਿੰਨ ਮੰਜ਼ਿਲਾ ਮਕਾਨ ਵਿੱਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਤੋਂ ਤੁਰੰਤ ਬਾਅਦ ਪੂਰੇ ਘਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸਣ ਕਾਰਨ ਸੁਮਨ ਨਾਂ ਦੀ ਮਹਿਲਾ ਦੀ ਮੌਤ ਹੋ ਗਈ, ਜਦਕਿ ਦੂਜੀ ਮਹਿਲਾ ਗੁਰਪ੍ਰੀਤ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।

ਕੰਧਾਂ ‘ਚ ਪਈਆਂ ਦਰਾਰਾਂ ਤੇ ਟੁੱਟੀਆਂ ਖਿੜਕੀਆਂ ਦੇ ਸ਼ੀਸ਼ੇ

ਇਹ ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਅਤੇ ਦੀਵਾਰਾਂ ਵਿੱਚ ਵੱਡੀਆਂ ਦਰਾਰਾਂ ਪੈ ਗਈਆਂ ਅਤੇ ਬਾਰੀਆਂ ਦੇ ਸਾਰੇ ਸ਼ੀਸ਼ੇ ਚੂਰ-ਚੂਰ ਹੋ ਗਏ। ਧਮਾਕੇ ਦੀ ਤੀਬਰਤਾ ਕਾਰਨ ਆਲੇ-ਦੁਆਲੇ ਦੇ ਗੁਆਂਢੀ ਘਰਾਂ ਦੀਆਂ ਦੀਵਾਰਾਂ ਵੀ ਹਿੱਲ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਿਆ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।

ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ, ਧਮਾਕੇ ਵੇਲੇ ਘਰ 'ਚ ਮੌਜੂਦ ਸਨ 7-8 ਲੋਕ

ਏਸੀਪੀ (ACP) ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਦੀ ਮਦਦ ਨਾਲ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਿਸ ਤੋਂ ਬਾਅਦ ਅੰਦਰ ਬੁਰੀ ਤਰ੍ਹਾਂ ਝੁਲਸ ਚੁੱਕੀਆਂ ਮਹਿਲਾਵਾਂ ਨੂੰ ਬਾਹਰ ਕੱਢਿਆ ਗਿਆ। ਜਿਸ ਵੇਲੇ ਇਹ ਭਿਆਨਕ ਧਮਾਕਾ ਹੋਇਆ, ਉਸ ਸਮੇਂ ਘਰ ਦੇ ਅੰਦਰ 7 ਤੋਂ 8 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਬਾਕੀ ਮੈਂਬਰਾਂ ਨੇ ਤੁਰੰਤ ਬਾਹਰ ਵੱਲ ਭੱਜ ਕੇ ਆਪਣੀ ਜਾਨ ਬਚਾਈ।

ਜਾਂਚ ਮੁਤਾਬਕ, ਇਸ ਤਿੰਨ ਮੰਜ਼ਿਲਾ ਮਕਾਨ ਦੀ ਪਹਿਲੀ ਮੰਜ਼ਿਲ (ਫ਼ਸਟ ਫ਼ਲੋਰ) 'ਤੇ ਨਜਾਇਜ਼ ਤੌਰ 'ਤੇ ਪਟਾਕੇ ਬਣਾਉਣ ਦਾ ਕੰਮ ਹੁੰਦਾ ਸੀ। ਇਸੇ ਕਾਰਨ ਉੱਥੇ ਭਾਰੀ ਮਾਤਰਾ ਵਿੱਚ ਬਾਰੂਦ ਅਤੇ ਵਿਸਫੋਟਕ ਸਮੱਗਰੀ ਜਮ੍ਹਾਂ ਕਰਕੇ ਰੱਖੀ ਗਈ ਸੀ, ਜਿਸ ਨੇ ਅਚਾਨਕ ਅੱਗ ਫੜ ਲਈ ਅਤੇ ਇਹ ਜ਼ਬਰਦਸਤ ਬਲਾਸਟ ਹੋ ਗਿਆ।

ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਮੌਕੇ 'ਤੇ ਪਹੁੰਚੇ ਏਡੀਸੀਪੀ (ADCP) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਅਨਗੜ੍ਹ ਇਲਾਕੇ ਦਾ ਇਹ ਮਕਾਨ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਦਾ ਹੈ। ਉਸ ਨੇ ਆਪਣੇ ਇਸ ਘਰ ਦੇ ਅੰਦਰ ਭਾਰੀ ਮਾਤਰਾ ਵਿੱਚ ਪਟਾਕੇ ਸਟੋਰ ਕੀਤੇ ਹੋਏ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਨੇ ਇਸ ਲਾਪਰਵਾਹੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਦੇ ਨਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Post

ਮੈਡ ਸੰਧੂ ਮਾਮਲੇ 'ਚ ਵੱਡਾ ਅਪਡੇਟ! 3 ਦਿਨਾਂ ਦੀ ਦਿਨ-ਰਾਤ ਮਿਹਨਤ ਤੋਂ ਬਾਅਦ ਅਹਿਮਦਾਬਾਦ ਤੋਂ ਮੁੱਖ ਸ਼ੂਟਰ ਗ੍ਰਿਫ਼ਤਾਰ, ਕੁੱਲ 6 ਮੁਲਜ਼ਮ ਕਾਬੂ, ਪੁਲਿਸ ਨੇ ਖੋਲ੍ਹੇ ਕਈ ਰਾਜ਼
ਅੰਮ੍ਰਿਤਸਰ ‘ਚ ਕੱਢੀ ਗਈ 'ਸੇਵਾ ਜੋਤੀ ਯਾਤਰਾ': ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ PM ਮੋਦੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਸਿਜਦਾ
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਗੈਰ-ਕਾਨੂੰਨੀ ਹਥਿਆਰਾਂ ਦੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼, 8 ਮੁਲਜ਼ਮ ਗ੍ਰਿਫ਼ਤਾਰ ਅਤੇ 15 ਪਿਸਤੌਲ ਬਰਾਮਦ
ਅੰਮ੍ਰਿਤਸਰ ‘ਚ ਡਿਊਟੀ ਤੋਂ ਪਰਤ ਰਹੇ GRP ਦੇ ASI 'ਤੇ ਤਿੰਨ ਹਮਲਾਵਰਾਂ ਵੱਲੋਂ ਫਾਇਰਿੰਗ, ਬਾਂਹ ਨੂੰ ਚੀਰਦੀ ਹੋਈ ਨਿਕਲੀ ਗੋਲੀ
ਗੁਰੂ ਨਗਰੀ ਅੰਮ੍ਰਿਤਸਰ ਨੂੰ ਮਿਲੇਗਾ ਕੇਂਦਰੀ ਯੂਨੀਵਰਸਿਟੀ ਦਾ ਵੱਡਾ ਤੋਹਫ਼ਾ! ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕੇਂਦਰੀ ਸਿੱਖਿਆ ਮੰਤਰੀ ਨਾਲ ਕੀਤੀ ਅਹਿਮ ਮੁਲਾਕਾਤ
ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ: ਗੁਰੂ ਕੀ ਵਡਾਲੀ ‘ਚ ਵੱਡਾ CASO ਆਪਰੇਸ਼ਨ, ਸ਼ੱਕੀ ਵਾਹਨਾਂ ਸਣੇ 6 ਵਿਅਕਤੀ ਕਾਬੂ

© Copyright Galactic Television & Communications Pvt. Ltd. 2026. All rights reserved.