ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ,ਇੱਥੇ ਦੇਖੋ ਪੂਰੀ ਲਿਸਟ

By:  Lajwinder Kaur April 29th 2026 12:43 PM -- Updated: April 29th 2026 12:51 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (sgpcਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਵੱਲੋਂ ਪ੍ਰਬੰਧਕੀ ਕੁਸ਼ਲਤਾ ਨੂੰ ਮੁੱਖ ਰੱਖਦਿਆਂ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਾਜ਼ਾ ਸੂਚੀ ਅਨੁਸਾਰ ਕਈ ਅਧਿਕਾਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਕੁਝ ਨੂੰ ਤਰੱਕੀ (ਪਦਉਨਤੀ) ਦੇ ਕੇ ਅਹਿਮ ਅਹੁਦੇ ਸੌਂਪੇ ਗਏ ਹਨ।

ਇਸ ਤਹਿਤ ਜਿੱਥੇ ਸ਼੍ਰੋਮਣੀ ਕਮੇਟੀ ਦੇ ਮਹੱਤਵਪੂਰਨ ਵਿਭਾਗ ਸੈਕਸ਼ਨ-85 ਦਾ ਪ੍ਰਬੰਧ ਹੁਣ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਵੇਖਣਗੇ ਅਤੇ ਸਰਦਾਰ ਗੁਰਿੰਦਰ ਸਿੰਘ ਮਥਰੇਵਾਲ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹੋਣਗੇ, ਉੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਸਰਦਾਰ ਭਗਵੰਤ ਸਿੰਘ ਧੰਗੇੜਾ ਲਗਪਗ 2 ਸਾਲ 10 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਵਧੀਕ ਸਕੱਤਰ ਅਕਾਊਂਟਸ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਪਬਲੀਕੇਸ਼ਨ ਬਣਾ ਦਿੱਤੇ ਗਏ ਹਨ।

ਜਾਣੋ ਕਿਸ ਨੂੰ ਲਗਾਇਆ ਗਿਆ ਜਨਰਲ ਮੈਨੇਜਰ

ਉਨ੍ਹਾਂ ਦੀ ਜਗ੍ਹਾ ਸਰਦਾਰ ਮੇਜਰ ਸਿੰਘ ਇੰਚਾਰਜ ਅਮਲਾ ਨੂੰ ਜਨਰਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਲਾਇਆ ਗਿਆ ਹੈ। ਸਰਦਾਰ ਮੇਜਰ ਸਿੰਘ ਲਗਪਗ 30 ਸਾਲ ਵੱਖ-ਵੱਖ ਗੁਰਦੁਆਰਿਆਂ ਦੇ ਮੈਨੇਜਰ ਅਤੇ ਪਿਛਲੇ ਤਿੰਨ ਸਾਲ ਤੋਂ ਇੰਚਾਰਜ ਅਮਲਾ ਵਜੋਂ ਕੰਮ ਕਰ ਰਹੇ ਸਨ। ਮੀਤ ਸਕੱਤਰ ਸਰਦਾਰ ਜਸਵਿੰਦਰ ਸਿੰਘ ਜੱਸੀ ਅਤੇ ਸਬ-ਆਫਿਸ ਚੰਡੀਗੜ੍ਹ ਦੇ ਮੀਤ ਸਕੱਤਰ ਸਰਦਾਰ ਲਖਬੀਰ ਸਿੰਘ ਨੂੰ ਪਦਉਨਤ ਕਰਕੇ ਵਧੀਕ ਸਕੱਤਰ ਬਣਾ ਦਿੱਤਾ ਗਿਆ ਹੈ। ਸਰਦਾਰ ਜੱਸੀ ਨੂੰ ਸੈਕਸ਼ਨ- 85 ਦਿੱਤਾ ਗਿਆ ਜਦਕਿ ਸ. ਲਖਬੀਰ ਸਿੰਘ ਸਬ-ਆਫਿਸ ਚੰਡੀਗੜ੍ਹ ਦੇ ਕੰਮਕਾਜ ਹੀ ਵੇਖਣਗੇ। ਇਸੇ ਤਰ੍ਹਾਂ ਸਰਦਾਰ ਆਜਾਦਦੀਪ ਸਿੰਘ ਇੰਚਾਰਜ਼ ਟਰੱਸਟ ਨੂੰ ਮੀਤ ਸਕੱਤਰ ਟਰੱਸਟ ਵਿਭਾਗ, ਸਰਦਾਰ ਸਤਨਾਮ ਸਿੰਘ ਰਿਆੜ ਮੈਨੇਜਰ ਜਾਇਦਾਦਾਂ ਸ੍ਰੀ ਦਰਬਾਰ ਸਾਹਿਬ ਨੂੰ ਮੀਤ ਸਕੱਤਰ ਫਲਾਇੰਗ ਫਲਾਇੰਗ, ਗੁਰਮੀਤ ਸਿੰਘ ਮੁਕਤਸਰੀ ਨੂੰ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਬਣਾਇਆ ਗਿਆ ਹੈ।


Related Post

ਅੰਮ੍ਰਿਤਸਰ ‘ਚ ASI ਦਾ ਗੋਲੀਆਂ ਮਾਰ ਕੇ ਕਤਲ: ਰਾਤ ਦੀ ਡਿਊਟੀ ਦੌਰਾਨ ਬਾਈਕ 'ਤੇ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ; CM ਮਾਨ ਨੇ ਜਤਾਇਆ ਦੁੱਖ
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼: 8 ਦੋਸ਼ੀ ਗ੍ਰਿਫ਼ਤਾਰ, 9.5 ਕਿਲੋ ਹੈਰੋਇਨ ਅਤੇ 5.4 ਕਿਲੋ ਅਫੀਮ ਬਰਾਮਦ
ਪੰਜਾਬ ‘ਚ ਆ ਗਈ ਇੱਕ ਹੋਰ ਛੁੱਟੀ! 12 ਸਤੰਬਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
ਪੰਜਾਬ ‘ਚ ਸਖ਼ਤ ਪਾਬੰਦੀਆਂ, ਰਾਤ 10 ਵਜੇ ਤੋਂ ਬਾਅਦ DJ, ਰੈਸਟੋਰੈਂਟ-ਕਲੱਬ 12 ਵਜੇ ਤੱਕ ਕਰਨੇ ਪੈਣੇ ਬੰਦ, ਉਲੰਘਣਾ ਕਰਨ ਵਾਲਿਆਂ ‘ਤੇ ਹੋਏਗਾ ਐਕਸ਼ਨ
ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਦਿਖਣ ਨਾਲ ਹੜਕੰਪ: 7 ਉਡਾਣਾਂ ਡਾਇਵਰਟ, 90 ਮਿੰਟ ਬੰਦ ਰਿਹਾ ਕੰਮਕਾਜ, ਜਾਣੋ ਡਰੋਨ ਦਿਖਣ ਦੀ ਸੱਚਾਈ ਬਾਰੇ…
ਅੰਮ੍ਰਿਤਸਰ ’ਚ ਨਿਹੰਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ, ਸੀਨੇ ’ਤੇ ਮਿਲੇ ਗੋਲੀਆਂ ਦੇ ਨਿਸ਼ਾਨ; ਹਮਲਾਵਰ ਫਰਾਰ

© Copyright Galactic Television & Communications Pvt. Ltd. 2026. All rights reserved.