ਭਾਜਪਾ ਦੇ ਕੌਮੀ ਪ੍ਰਧਾਨ 3 ਦਿਨਾਂ ਦੇ ਪੰਜਾਬ ਦੌਰੇ 'ਤੇ: ਨਿਤਿਨ ਨਬੀਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ: ਕੇਸਰੀ ਦਸਤਾਰ ਸਜਾ ਭਾਂਡੇ ਧੋਣ ਦੀ ਕੀਤੀ ਸੇਵਾ

By:  Lajwinder Kaur June 20th 2026 05:11 PM -- Updated: June 20th 2026 05:24 PM

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਅੰਮ੍ਰਿਤਸਰ ਪਹੁੰਚੇ ਹਨ। ਸ਼ਨੀਵਾਰ ਦੁਪਹਿਰ ਨੂੰ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ, ਜਿੱਥੇ ਉਹ ਕੇਸਰੀ ਦਸਤਾਰ ਸਜਾਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿਖੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ, ਜਿਸ 'ਚ ਉਨ੍ਹਾਂ ਨੇ ਪੰਜਾਬ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਖੁਸ਼ਹਾਲ ਪੰਜਾਬ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੁਫਨਿਆਂ ਵਾਲਾ ਪੰਜਾਬ ਬੀਜੀਪੀ ਬਣੇਗੀ। 

ਪ੍ਰਧਾਨ ਨਿਤਿਨ ਨਬੀਨ ਨਾਲ ਕਈ ਨਾਮੀ ਆਗੂ ਵੀ ਰਹੇ ਮੌਜੂਦ

ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (tarun chugh) ਵੀ ਮੌਜੂਦ ਸਨ। ਅੱਜ ਦੇ ਆਪਣੇ ਦੌਰੇ ਦੌਰਾਨ ਉਹ ਜਲ੍ਹਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਵੀ ਮੱਥਾ ਟੇਕਣਗੇ।

ਇਸ ਤੋਂ ਪਹਿਲਾਂ ਨਿਤਿਨ ਨਬੀਨ ਦੁਪਹਿਰ 12:20 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਪ੍ਰੋਗਰਾਮ ਅਨੁਸਾਰ ਉਹ ਜਲ੍ਹਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕਣ ਸਣੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਮੱਥਾ ਟੇਕਣਗੇ।

ਅੰਮ੍ਰਿਤਸਰ ਤੋਂ ਬਾਅਦ ਉਹ ਜਲੰਧਰ ਅਤੇ ਲੁਧਿਆਣਾ ਜਾਣਗੇ। ਲੁਧਿਆਣਾ ਵਿੱਚ ਨਿਤਿਨ ਨਬੀਨ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਫੀਡਬੈਕ ਲੈਣਗੇ। ਇਸ ਤੋਂ ਬਾਅਦ ਉਹ ਆਗਾਮੀ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ (ਮਾਈਕਰੋ ਪਲਾਨਿੰਗ) ਬਾਰੇ ਚਰਚਾ ਕਰਨਗੇ।

Related Post

ਅੰਮ੍ਰਿਤਸਰ ‘ਚ ASI ਦਾ ਗੋਲੀਆਂ ਮਾਰ ਕੇ ਕਤਲ: ਰਾਤ ਦੀ ਡਿਊਟੀ ਦੌਰਾਨ ਬਾਈਕ 'ਤੇ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ; CM ਮਾਨ ਨੇ ਜਤਾਇਆ ਦੁੱਖ
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼: 8 ਦੋਸ਼ੀ ਗ੍ਰਿਫ਼ਤਾਰ, 9.5 ਕਿਲੋ ਹੈਰੋਇਨ ਅਤੇ 5.4 ਕਿਲੋ ਅਫੀਮ ਬਰਾਮਦ
ਪੰਜਾਬ ‘ਚ ਆ ਗਈ ਇੱਕ ਹੋਰ ਛੁੱਟੀ! 12 ਸਤੰਬਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
ਪੰਜਾਬ ‘ਚ ਸਖ਼ਤ ਪਾਬੰਦੀਆਂ, ਰਾਤ 10 ਵਜੇ ਤੋਂ ਬਾਅਦ DJ, ਰੈਸਟੋਰੈਂਟ-ਕਲੱਬ 12 ਵਜੇ ਤੱਕ ਕਰਨੇ ਪੈਣੇ ਬੰਦ, ਉਲੰਘਣਾ ਕਰਨ ਵਾਲਿਆਂ ‘ਤੇ ਹੋਏਗਾ ਐਕਸ਼ਨ
ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਦਿਖਣ ਨਾਲ ਹੜਕੰਪ: 7 ਉਡਾਣਾਂ ਡਾਇਵਰਟ, 90 ਮਿੰਟ ਬੰਦ ਰਿਹਾ ਕੰਮਕਾਜ, ਜਾਣੋ ਡਰੋਨ ਦਿਖਣ ਦੀ ਸੱਚਾਈ ਬਾਰੇ…
ਅੰਮ੍ਰਿਤਸਰ ’ਚ ਨਿਹੰਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ, ਸੀਨੇ ’ਤੇ ਮਿਲੇ ਗੋਲੀਆਂ ਦੇ ਨਿਸ਼ਾਨ; ਹਮਲਾਵਰ ਫਰਾਰ

© Copyright Galactic Television & Communications Pvt. Ltd. 2026. All rights reserved.