ਪੰਥਕ ਸਿਆਸਤ ‘ਚ ਵੱਡਾ ਧਮਾਕਾ, ਸੁਖਬੀਰ ਬਾਦਲ ਨੂੰ ਦੁਬਾਰਾ ਤਲਬ ਕਰਨ ਦੀ ਮੰਗ, SGPC ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ

By:  Lajwinder Kaur April 27th 2026 04:33 PM -- Updated: April 27th 2026 04:48 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ SGPC (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਇੱਕ ਵਫ਼ਦ ਨੇ ਮਾਸਟਰ ਮਿੱਠੂ ਸਿੰਘ ਕਾਨਕੇ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਸੁਖਬੀਰ ਬਾਦਲ ਨੂੰ ਦੁਬਾਰਾ ਤਲਬ ਕਰਨ ਦੀ ਅਪੀਲ ਕੀਤੀ ਹੈ।

ਅਕਾਲ ਤਖ਼ਤ ਦੀ ਮਰਿਆਦਾ ਨੂੰ ਚੁਣੌਤੀ ਦੇਣ ਦੇ ਇਲਜ਼ਾਮ

ਮੀਡੀਆ ਨਾਲ ਗੱਲਬਾਤ ਕਰਦਿਆਂ ਮਾਸਟਰ ਮਿੱਠੂ ਸਿੰਘ ਕਾਨਕੇ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਸੁਖਬੀਰ ਬਾਦਲ ਨੇ ਦਿੱਲੀ ਵਿੱਚ ਦਿੱਤੇ ਆਪਣੇ ਬਿਆਨਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਮਰਿਆਦਾ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦੀ ਸਰਵਉੱਚ ਅਦਾਲਤ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।

106 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ: ਕਾਨਕੇ

ਮਾਸਟਰ ਕਾਨਕੇ ਨੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ: "SGPC ਦੇ 106 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਗੂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇਸ ਤਰ੍ਹਾਂ ਚੁਣੌਤੀ ਦਿੱਤੀ ਹੋਵੇ। ਸਿੱਖ ਪੰਥ ਹਮੇਸ਼ਾ ਹੁਕਮਨਾਮੇ ਅੱਗੇ ਸਿਰ ਝੁਕਾਉਂਦਾ ਆਇਆ ਹੈ, ਪਰ ਸੁਖਬੀਰ ਬਾਦਲ ਦਾ ਰਵੱਈਆ ਬੇਹੱਦ ਹੈਰਾਨੀਜਨਕ ਅਤੇ ਅਸੰਸਦੀ ਹੈ।"

ਸਬੂਤ ਪੇਸ਼ ਕਰਨ ਦੀ ਮੰਗ

ਵਫ਼ਦ ਨੇ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਖ਼ਿਲਾਫ਼ ਹੋਈਆਂ ਕਥਿਤ ਸਾਜ਼ਿਸ਼ਾਂ ਅਤੇ ਹਮਲਿਆਂ ਬਾਰੇ ਜੋ ਬਿਆਨ ਦਿੱਤੇ ਹਨ, ਉਨ੍ਹਾਂ ਦੇ ਸਬੂਤ ਜਨਤਕ ਕੀਤੇ ਜਾਣ। ਜੇਕਰ ਉਹ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


Related Post

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ! 16 ਮੁਲਜ਼ਮ ਗ੍ਰਿਫ਼ਤਾਰ, 34 ਕਿਲੋ ਹੈਰੋਇਨ, ਉਜ਼ੀ ਗੰ/ਨ ਅਤੇ ਹੱ.ਥ.ਗੋ.ਲੇ. ਬਰਾਮਦ
ਸ੍ਰੀ ਹਰਿਮੰਦਰ ਸਾਹਿਬ 'ਚ 25 ਤੋਂ 27 ਅਕਤੂਬਰ ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਮੰਗਲਵਾਰ ਨੂੰ ਰਹੇਗੀ ਛੁੱਟੀ
ਅੰਮ੍ਰਿਤਸਰ ‘ਚ 26 ਤੇ 27 ਅਕਤੂਬਰ ਨੂੰ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਮੀਟ ਤੇ ਅੰਡੇ ਦੀਆਂ ਦੁਕਾਨਾਂ ਲਈ ਵੀ ਹੁਕਮ ਜਾਰੀ
ਅੰਮ੍ਰਿਤਸਰ ‘ਚ ਹਾਰਟੀਕਲਚਰ ਰਿਸਰਚ ਸੰਸਥਾਨ ਦਾ ਕੰਮ ਜਲਦ ਪੂਰਾ ਕਰਨ ਦੀ ਮੰਗ, ਤਰੁਣ ਚੁੱਘ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ ਏਅਰਪੋਰਟ 'ਤੇ ਮੱਚੀ ਹਲਚਲ! ਫਰਜ਼ੀ ਟਿਕਟਾਂ ਨਾਲ ਫੜੇ ਗਏ 16 ਯਾਤਰੀ, UAE ਜਾਣਾ ਸੀ...; ਏਜੰਟ ਖ਼ਿਲਾਫ਼ FIR ਦੀ ਤਿਆਰੀ
ਪੰਜਾਬ ‘ਚ ਆ ਗਈ ਇੱਕ ਹੋਰ ਛੁੱਟੀ! 27 ਅਕਤੂਬਰ ਨੂੰ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰੇ ਰਹਿਣਗੇ ਬੰਦ

© Copyright Galactic Television & Communications Pvt. Ltd. 2026. All rights reserved.